ਸਿੱਕੀ ਝੱਜੀ ਪਿੰਡ ਵਾਲ਼ਾ (ਇਟਲੀ)

ਪੰਜਾਬੀ ਸੰਗੀਤ ਜਗਤ ਦੀ ਜਾਣੀ ਪਹਿਚਾਣੀ ਆਵਾਜ਼, ਜਿਸ ਦੇ ਗੀਤਾਂ ਦੀ ਗੱਲ ਕਰੀਏ ਤਾਂ “ਮੇਰੇ ਖਤ ਤੇ ਫੋਟੋਆਂ”, “ਲੋਕ ਤੱਥ”, “ਗੁਗਲੋ ਮੁਗਲੋ”, “ਸ਼ਰਬਤੀ ਅੱਖੀਆਂ” ਜਿਹੇ ਗੀਤ ਅਕਸਰ ਹੀ ਹਰ ਵਰਗ ਦੇ ਸਰੋਤਿਆਂ ਵੱਲੋਂ ਪਸੰਦ ਕੀਤੇ ਗਏ। ਉਥੇ ਹੀ ਇਹਨਾਂ ਗੀਤਾਂ ਨੂੰ ਗਾਉਣ ਵਾਲੀ ਪ੍ਰਸਿੱਧ ਪੰਜਾਬੀ ਗਾਇਕਾ ਮਨਿੰਦਰ ਦਿਓਲ ਅੱਜ ਕੱਲ੍ਹ ਆਪਣੇ ਨਵੇਂ ਗੀਤ “ਪਾਣੀ ਪੈਟਰੋਲ” ਨਾਲ ਮੁੜ ਚਰਚਾ ‘ਚ ਹੈ। ਗੀਤਕਾਰ ਅਤੇ ਉੱਘੇ ਪ੍ਰਮੋਟਰ ਸਨੀ ਮਾਨ ਯੂਐੱਸਏ ਦੇ ਲਿਖੇ ਇਸ ਗੀਤ ਨੂੰ ਮਸ਼ਹੂਰ ਸੰਗੀਤਕ ਕੰਪਨੀ ਕੈਟਰੈਕ ਮਿਊਜਿਕ ਵਲੋਂ ਰਿਲੀਜ਼ ਕੀਤਾ ਗਿਆ ਹੈ। ਸ਼ੋਸ਼ਲ ਮੀਡੀਆ ‘ਤੇ ਵੀ ਅੱਜਕੱਲ੍ਹ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।