20.9 C
United Kingdom
Wednesday, April 30, 2025

More

    ਡਿਊਟੀ ਤੋਂ ਕੁਤਾਹੀ ਵਰਤਦੇ ਡਾਕਟਰ ਨੇ ਉਲਟਾ ਪੱਤਰਕਾਰ ਨਾਲ ਹੀ ਕੀਤਾ ਦੁਰਵਿਹਾਰ

    -ਪ੍ਰੈੱਸ ਕਲੱਬ ਮਹਿਲ ਕਲਾਂ ਵਲੋਂ ਨਿੰਦਾ ; ਡਾਕਟਰ ਵਿਰੁੱਧ ਕਾਰਵਾਈ ਦੀ ਮੰਗ
    ਮਹਿਲ ਕਲਾਂ, 12 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਆਪਣੀ ਡਿਊਟੀ ਤੋਂ ਕੁਤਾਹੀ ਵਰਤਣ ਵਾਲੇ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਦੇ ਇਕ ਡਾਕਟਰ ਵਲੋਂ ਉਲਟਾ ਪੱਤਰਕਾਰ ਨਾਲ ਦੁਰ-ਵਿਵਹਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੋਇਆ ਇੰਜ ਕਿ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਅਹੁਦੇਦਾਰ ਇਕ ਪੱਤਰਕਾਰ ਵਲੋਂ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ‘ਚ ਜਨਮ ਪੀੜਾਂ ਨਾਲ ਕੁਰਲਾ ਰਹੀ ਇਕ ਗਰਭਵਤੀ ਮਹਿਲਾ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਸ ਦਾ ਢੁਕਵਾਂ ਇਲਾਜ ਕਰਨ ਲਈ ਮੌਕੇ ‘ਤੇ ਤਾਇਨਾਤ ਡਾਕਟਰ ਸ਼ਿਪਲਮ ਅਗਨੀਹੋਤਰੀ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਕੋਈ ਧਿਆਨ ਨਾ ਦਿੱਤਾ, ਕੁਝ ਸਮੇਂ ਬਾਅਦ ਜਦੋਂ ਪੱਤਰਕਾਰ ਵਲੋਂ ਮੁੜ ਤੋਂ ਇਸ ਡਾਕਟਰ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਮਹਿਲਾ ਦੀ ਗੌਰ ਕਰਨ ਦੀ ਬਜਾਏ ਉਲਟਾ ਪੱਤਰਕਾਰ ਨੂੰ ਹੀ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਪੱਤਰਕਾਰ ਵਲੋਂ ਵਾਰ-ਵਾਰ ਡਾਕਟਰ ਦਾ ਧਿਆਨ ਹਸਪਤਾਲ ‘ਚ ਪਈ ਮਹਿਲਾ ਦੇ ਇਲਾਜ ਵੱਲ ਦਿਵਾਏ ਜਾਣ ‘ਤੇ ਉਸ ਨੇ ਇਕ ਨਾ ਸੁਣੀ ਅਤੇ ਆਖਣ ਲੱਗ ਤੂੰ ਫੋਨ ਕਰ ਕੇ ਸਾਨੂੰ ਪੱਤਰਕਾਰੀ ਧੌਂਸ ਦਿਖਾ ਰਿਹਾ ਹੈਂ, ਤੂੰ ਖ਼ਬਰ ਹੀ ਲਾਉਣੀ ਹੈ ਜਾ ਲਾ ਦੇ ਖ਼ਬਰ? ਤੈਨੂੰ ਕੀ ਹੱਕ ਹੈ ਮੈਨੂੰ ਫੋਨ ਕਰਨ ਦਾ? ਇਸ ਤੋਂ ਇਲਾਵਾ ਇਸ ਡਾਕਟਰ ਵਲੋਂ ਪੱਤਰਕਾਰ ਨੂੰ ਹੋਰ ਵੀ ਬਹੁਤ ਕੁਝ ਬੁਰਾ ਭਲਾ ਕਿਹਾ ਗਿਆ। ਡਾਕਟਰ ਦੇ ਇਸ ਮਾੜੇ ਵਤੀਰੇ ਦਾ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਨੇ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਇਸ ਸੰਕਟ ਦੇ ਸਮੇਂ ‘ਚ ਆਪਣੀ ਡਿਊਟੀ ਤੋਂ ਕੁਤਾਹੀ ਵਰਤਣ ਵਾਲੇ ਅਤੇ ਮੀਡੀਆ ਕਰਮੀ ਨਾਲ ਬਿਨ੍ਹਾਂ ਕਿਸੇ ਗੱਲ ਤੋਂ ਦੁਰਵਿਹਾਰ ਕਰਨ ਵਾਲੇ ਇਸ ਡਾਕਟਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਚੇਅਰਮੈਨ ਅਵਤਾਰ ਸਿੰਘ ਅਣਖੀ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੋਨੀ, ਮੀਤ ਪ੍ਰਧਾਨ ਗੁਰਮੁੱਖ ਸਿੰਘ ਹਮੀਦੀ, ਖਜ਼ਾਨਚੀ ਬਲਵਿੰਦਰ ਸਿੰਘ ਵਜੀਦਕੇ, ਰਮਨਦੀਪ ਸਿੰਘ ਠੁੱਲੀਵਾਲ, ਜਗਸੀਰ ਸਿੰਘ ਧਾਲੀਵਾਲ ਦੀ ਅਗਵਾਈ ‘ਚ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਬਰਨਾਲਾ, ਸਿਵਲ ਸਰਜਨ ਬਰਨਾਲਾ, ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਨੂੰ ਲਿਖਤੀ ਤੌਰ ‘ਤੇ ਜਾਣੂ ਕਰਵਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਮੀਡੀਆ ਕਰਮੀਆਂ ਕਿਹਾ ਕਿ ਜੇਕਰ ਇਸ ਡਾਕਟਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਉਨ੍ਹਾਂ ਵਲੋਂ ਜ਼ਿਲ੍ਹਾ ਜਥੇਬੰਦੀ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!