ਨਿਹਾਲ ਸਿੰਘ ਵਾਲਾ 12 ਜੂਨ (ਕੁਲਦੀਪ ਗੋਹਲ,ਜਗਵੀਰ ਆਜ਼ਾਦ)

ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਬਾਬਾ ਖੁਸ਼ ਨਾਥ ਜੀ ਨੇ ਪਰਮਬੰਸ ਸਿੰਘ ਬੰਟੀ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਕੀਤਾ ਅਤੇ ਓਹਨਾਂ ਨੂੰ ਵਧਾਈ ਦਿੱਤੀ। ਬਾਬਾ ਖੁਸ਼ੀ ਨਾਥ ਨੇ ਕਿਹਾ ਬੰਟੀ ਜੀ ਦੇ ਪ੍ਰਧਾਨ ਬਣਨ ਕਾਰਨ ਅਕਾਲੀ ਦਲ ਦੇ ਨੌਜਵਾਨਾਂ ਵਿੱਚ ਨਵਾਂ ਜੋਸ਼ ਆਵੇਗਾ। ਜਿਸ ਨਾਲ ਅਕਾਲੀ ਦਲ ਮਜਬੂਤੀ ਵੱਲ ਵਧੇਗਾ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਮੋਗਾ ਨੂੰ ਦਿੱਤੀ ਟੀਮ ਲੋਕ ਹਿੱਤਾਂ ਲਈ ਸੇਵਾ ਕਰ ਰਹੀ ਹੈ ਅਤੇ ਸਰਦਾਰ ਭੁਪਿੰਦਰ ਸਿੰਘ ਸਾਹੋਕੇ ਦੀ ਹਾਜ਼ਰੀ ਵਿੱਚ ਵਰਕਰ ਉਤਸ਼ਾਹਿਤ ਹਨ। ਪੰਜ ਦਰਿਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਖੁਸ਼ ਨਾਥ ਨੇ ਜਥੇਦਾਰ ਤੋਤਾ ਸਿੰਘ ਜੀ ਨੂੰ ਵੀ ਕੋਰ ਕਮੇਟੀ ਮੈਂਬਰ ਬਣਨ ਤੇ ਬਹੁਤ ਬਹੁਤ ਵਧਾਈ ਦਿੱਤੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਸਰਦਾਰ ਬਿਕਰਮਜੀਤ ਮਜੀਠੀਆ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਪਾਰਟੀ ਲਈ ਵੱਧ ਤੋਂ ਵੱਧ ਵਰਕ ਕਰੋ, ਕਿਉਂਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ। ਇਸ ਸਮੇਂ ਰਜਿੰਦਰ ਸਿੰਘ ਸੋਢੀ (ਪੀ ਏ ਸਾਹੋਕੇ), ਤਾਰਾ ਸਿੰਘ ਪ੍ਰਧਾਨ ਜਗਰੂਪ ਸਿੰਘ, ਹਰਦੀਪ ਰਾਮਾਂ, ਗੋਰਾ ਰਾਮਾਂ, ਬਲਰਾਜ ਰਾਮਾ, ਭਿੰਦਰ ਸਿੰਘ (ਐੱਮ ਸੀ ਵਾਰਡ ਨੰਬਰ 7), ਨੰਬਰਦਾਰ ਸੁਖਦੇਵ ਸਿੰਘ, ਪਿੰਦਾ ਧਾਲੀਵਾਲ, ਸਰਬਾ ਧਾਲੀਵਾਲ, ਰਾਹੁਲ ਸਿੰਗਲਾ,ਰਵੀ ਸਿੰਗਲਾ, ਤੇਜਾ ਧਾਲੀਵਾਲ ਹਾਜਰ ਸਨ।