ਇਹ ਤਾਂ ਸੁਰੂਆਤ ਏ, ਸੰਘਰਸ਼ ਮੁੱਕੇ ਨਹੀਂ
ਮੋਗਾ, ਨਿਹਾਲ ਸਿੰਘ ਵਾਲਾ
(ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ, ਜਗਵੀਰ ਆਜ਼ਾਦ, ਕੁਲਦੀਪ ਗੋਹਲ)


ਸ਼ਰਾਬ ਦਾ ਠੇਕਾ ਰੱਖੇ ਜਾਣ ਦੇ ਵਿਰੋਧ ਚੱਲ ਰਿਹਾ ਪੱਕਾ ਮੋਰਚਾ ਉਸ ਸਮੇਂ ਜੇਤੂ ਰੂਪ ਚ ਜੇਤੂ ਨਾਅਰਿਆਂ ਦੇ ਨਾਲ ਸਮਾਪਤ ਹੋਇਆ ਜਦ ਠੇਕੇਦਾਰ ਵੱਲੋਂ ਮਜ਼ਦੂਰ ਘਰਾਂ ਦੇ ਨੇੜਿਓਂ ਉਸਾਰੀ ਦੀ ਸਮੱਗਰੀ ਚੁੱਕ ਕਿਸੇ ਹੋਰ ਥਾਂ ਤੇ ਉਸਾਰੀ ਸ਼ੁਰੂ ਕਰ ਦਿੱਤੀ। ਇਸ ਮੌਕੇ ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਹਿੰਮਤਪੁਰਾ ਦੇ ਕਨਵੀਨਰ ਗੁਰਮੁੱਖ ਸਿੰਘ ਧਾਲੀਵਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਨੌਜਵਾਨ ਭਾਰਤ ਸਭਾ ਦੇ ਗੁਰਮੁੱਖ ਸਿੰਘ ਹਿੰਮਤਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਤਾਰ ਸਿੰਘ ਪੰਮਾ ਨੇ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਔਰਤਾਂ ਤੇ ਬੱਚਿਆਂ ਦੇ ਦ੍ਰਿੜ ਇਰਾਦੇ ਤੇ ਏਕਤਾ ਦੀ ਤਾਕਤ ਦੇ ਜੋਰ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਸੰਘਣੀ ਆਬਾਦੀ ਤੋਂ ਦੂਰ ਜਾਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਵੀ ਇਸੇ ਤਰਜ਼ ਤੇ ਸ਼ਾਂਝੇ ਤੇ ਲੰਬੇ ਘੋਲ ਸਮੇਂ ਦੀ ਲੋੜ ਬਣ ਗਏ ਹਨ। ਆਓ ਛੋਟੀਆਂ ਛੋਟੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਆਉਣ ਵਾਲੇ ਸਮੇਂ ਚ ਹੋਰ ਵਿਸ਼ਾਲ ਘੋਲਾਂ ਦੀ ਤਿਆਰੀ ਕਰੀਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਵੀ ਲੋਕ ਵਿਰੋਧੀ ਕਾਰਵਾਈ ਖਿਲਾਫ ਜਥੇਬੰਦੀਆਂ ਸ਼ੰਘਰਸ ਲਈ ਤਿਆਰ ਰਹਿਣਗੀਆਂ। ਇਸ ਮੌਕੇ ਸੁਖਮੰਦਰ ਸਿੰਘ ਜੀਤਾ ਸਿੰਘ ਰਾਮ ਲਾਲ ਜਗਸੀਰ ਸਿੰਘ ਜਸਵਿੰਦਰ ਕੌਰ ਜਸਵੀਰ ਕੌਰ ਵੀਰਪਾਲ ਕੌਰ ਆਦਿ ਨੇ ਵੀ ਸੰਬੋਧਨ ਕੀਤਾ।