ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਸੁਖਵਿੰਦਰ ਪੰਛੀ ਦਾ ਕਨੇਡਾ ਦੀ ਕੰਪਨੀ ਰੈਗੂਲੇਸ਼ਨ ਰਿਕਾਰਡ ਨੇ ਸਿੰਗਲ ਟਰੈਕ “ਤੀਰ ਵਾਲਾ ਬਾਬਾ ਰਿਲੀਜ ਕੀਤਾ ਹੈ। ਜੋ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਯਾਦ ਨੂੰ ਸਮਰਪਿਤ ਹੈ ।ਇਸ ਗੀਤ ਨੂੰ ਲਿਖਿਆ ਹੈ ਗੀਤਕਾਰ ਝਲਮਲ ਸਿੰਘ ਢੰਡਾ ਨੇ ਅਤੇ ਇਸ ਦਾ ਸੰਗੀਤ ਟਾਰਲੀ ਡਿਜੀਟਲ ਯੂ ਕੇ ਨੇ ਤਿਆਰ ਕੀਤਾ ਹੈ। ਜੋ ਵੱਖ ਵੱਖ ਸਾਈਟਾਂ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਸੁਰੂਆਤੀ ਬੋਲ
ਸ਼ੇਰਾ ਦੇ ਡੇਰਿਆਂ ‘ਤੇ ਅੱਜ ਫਿਰ ਗਿੱਦੜ ਕਰਨ ਕਲੋਲਾਂ,
ਕੋਈ ਦਰਦੀ ਦਿਖਦਾ ਨਾ ਜਿਸ ਕੋਲ ਭਾਫ ਮੈਂ ਦਿਲ ਦੀ ਫੋਲਾਂ
ਸਿੱਖ ਪੰਥ ਪਿਆਰੇ ‘ਤੇ ਬਿਜਲੀ ਨਿੱਤ ਜੁਲਮਾਂ ਦੀ ਗੜਕੇ
ਸੰਤ ਭਿੰਡਰਾਂਵਾਲਿਆਂ ਦੀ ਅੱਜ ਘਾਟ ਕੌਮ ਨੂੰ ਰੜਕੇ।
ਇਸ ਤੋ ਪਹਿਲਾਂ ਸਿੰਗਲ ਟਰੈਕ “ਗੱਭਰੂ “ਜੋ ਸੁਖਵਿੰਦਰ ਪੰਛੀ ਨੇ ਸੰਗੀਤਕਾਰ ਮਨੀ ਸੰਧੂ ਯੂ ਕੇ ਦੇ ਸੰਗੀਤ ਵਿੱਚ ਗਾਇਆ ਜਿਸ ਦੀ ਆਡੀਉ ਦਸ ਲੱਖ ਤੋ ਵੱਧ ਵਾਰ ਸੁਣੀ ਜਾ ਚੁਕੀ ਹੈ। ਜੋ ਗੀਤ ਕਾਫੀ ਚਰਚਾ ਚ ਹੈ। ਲੋਕ ਤੱਥ ਵੈਰੀ ਅਤੇ ਵਿਰਸਾ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਕੁਲਦੀਪ ਮਾਣਕ ਸਾਹਬ ਦੇ ਲਾਡਲੇ ਸਗਿਰਦ ਗਾਇਕ ਸੁਖਵਿੰਦਰ ਪੰਛੀ ਦੀ ਸੁਰੀਲੀ ਅਵਾਜ ਵਿੱਚ ਬਹੁਤ ਹੀ ਹਿੱਟ ਰਹੇ ਗੀਤ ਜਿਨ੍ਹਾ ਵਿੱਚੋ “ਮਿੱਠੇ ਲਾਰੇ “ਛੱਲੇ-ਮੁੰਦੀਆ, ਸਾਡੀ ਮੁੰਦਰੀ ਸੱਜਣਾ, ਚੰਨ ਜਿਹਾ ਯਾਰ ,ਪਿਆਰ ਦੀ ਕਹਾਣੀ, ਹੀਰੇ ਨੀ ਧੋਖੇਬਾਜ ਨਿਕਲੀ, ਦਿੱਲੀ ਦੇ ਹਵਾਈ ਅੱਡੇ ਤੋ, ਪੈਦੇ ਭੰਗੜੇ, ਵਿਰਸਾ ਪੰਜਾਬੀ, ਪੰਗਾ ਪੈਣਾ ਈ ਪੈਣਾ, ਇਸ਼ਕ ਨਚਾਵੇ ਗਲੀ ਗਲੀ, ਮੁੰਡਾ ਦਿਲ ਦਾ ਨਹੀ ਮਾੜਾ, ਕਰ ਲੈ ਪਿਆਰ ਸੋਹਣੀਏ, ਹੱਸਦੇ ਹਸਾਉਦਿਆ ਨੂੰ ਸੋਹਣੀਏ ਕਰ ਚੱਲੀ ਬਰਬਾਦ ਆਦਿ ਹੋਰ ਵੀ ਬਹੁਤ ਸਾਰੇ ਗੀਤ ਅਤੇ ਧਾਰਮਿਕ ਗੀਤ ਨਨਕਾਣਾ ਬਾਬੇ ਨਾਨਕ ਦਾ, ਸਿੰਘ ਬਾਜਾ ਵਾਲੇ ਦੇ, ਸਦਾ ਸੂਰਮੇ ਜਿਉਦੇ ਰਹਿੰਦੇ ਮਰਦੇ ਨਹੀ ਆਦਿ।

ਸ਼ਾਇਦ ਹੀ ਕੋਈ ਪੰਜਾਬੀ ਅਜਿਹਾ ਹੋਵੇਗਾ ਜੋ ਗਾਇਕ ਸੁਖਵਿੰਦਰ ਪੰਛੀ ਨੂੰ ਨਾ ਜਾਣਦਾ ਹੋਵੇ ਜਿਸ ਨੇ ਸੁਖਵਿੰਦਰ ਪੰਛੀ ਦੇ ਗਏ ਗੀਤ ਨਾ ਸੁਣੇ ਹੋਣ ਬੇਸੱਕ ਉਹ ਪੰਜਾਬੀ ਦੁਨੀਆ ਦੇ ਕਿਸੇ ਵੀ ਮੁਲਕ ਹੋਵੇ। ਸੁਖਵਿੰਦਰ ਪੰਛੀ ਦੀ ਅਵਾਜ ਏਨੀ ਜਿਆਦਾ ਸੁਰੀਲੀ ਏ ਜੋ ਹਰ ਸੁਨਣ ਵਾਲੇ ਦੇ ਦਿਲ ‘ਤੇ ਗਹਿਰਾ ਅਸਰ ਕਰਦੀ ਏ। ਉਹ ਸੁਨਣ ਵਾਲੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਏ।
ਸੁਖਵਿੰਦਰ ਪੰਛੀ ਨੇ ਪੰਜਾਬੀ ਫਿਲਮਾਂ ਕਬਜਾ, ਜੱਟ ਪੰਜਾਬ ਦਾ, ਨੈਣ ਪਰੀਤੋ ਦੇ, ਦੁੱਲਾ ਭੱਟੀ , ਦਹਿਸਤ, ਵਾਰਸ, ਕੁੱੜੀਆ ਅੱਤ ਮਚਾਈ, ਆਦਿ ਵਿੱਚ ਵੀ ਬਤੌਰ ਪਲੇਅਬੈਕ ਸਿੰਗਰ ਗਾਇਆ ਹੈ, ਇਸ ਤੋ ਇਲਾਵਾ ਕਾਫੀ ਫਿਲਮਾ ਅਜੇ ਰਿਲੀਜ ਹੋਣ ਵਾਲੀਆ ਨੇ ਅਤੇ ਕਾਫੀ ਗੀਤ ਰਿਕਾਰਡ ਹੋਏ ਪਏ ਨੇ ਜੋ ਅਲੱਗ-ਅਲੱਗ ਵਿਸਿਆ ਤੇ ਗਾਏ ਹਨ। ਜਿਨ੍ਹਾ ਵਿੱਚ ਧਾਰਮਿਕ, ਦੇਸ ਭਗਤੀ, ਸੈਡ, ਭੰਗੜਾ ਬੀਟ, ਸਮਾਜਿਕ ਹਰ ਤਰਾ ਦੇ ਗੀਤ ਗਾਏ ਹਨ ਜੋ ਕਿ ਵਕਤ ਵਕਤ ‘ਤੇ ਰਿਲੀਜ ਕੀਤੇ ਜਾਣਗੇ।
ਸੁਖਵਿੰਦਰ ਪੰਛੀ ਨੇ ਦੋ ਸੌ ਤੋ ਵੱਧ ਗੀਤਕਾਰ ਦੇ ਗੀਤ ਗਾਏ ਜਿਨ੍ਹਾ ਵਿੱਚੋ ਗੀਤਕਾਰ ਰਾਣਾ ਵੇਡਲ ਵਾਲਾ, ਸੂਰਜ ਹੁਸੈਨ ਪੁਰੀ, ਸ਼ਾਰੀ ਬੋਇਲ, ਮੱਖਣ ਲੁਹਾਰਾ ਵਾਲਾ, ਬੱਗਾ ਸਮਰਾੜੀ, ਦੇਬੀ ਮਖਸੂਸਪੁਰੀ, ਹਰਜੀਤ ਸਿੰਘ ਮਿੰਟੂ ਤੱਲੇ ਵਾਲਾ ਯੂ ਐੱਸ ਏ ,ਕਾਲਾ ਖਾਨਪੁਰੀ , ਜਰਨੈਲ ਘੁਮਾਣ, ਭੱਟੀ ਭੜੀ ਵਾਲਾ,ਮਨਜੀਤ ਕੋਰ ਕੰਗ ਕਨੇਡਾ, ਜੋਰਾ ਲਸਾੜਾ ਯੂ ਐਸ ਏ, ਬਿੱਲਾ ਜਹਾਂਗੀਰ, ਜਸਵੰਤ ਸੋਹਲ,ਸਰਬਜੀਤ ਪੁਰੇਵਾਲ, ਬਲਜੀਤ ਪੁਰੇਵਾਲ, ਬਲਵਿੰਦਰ ਮਲਕ, ਹੀਰਾ ਗੁਰਾਇਆ, ਗੁਰਦਿਆਲ ਸੰਧੂ ਯੂ ਐਸ ਏ , ਸੱਤਪਾਲ ਭੰਗੂ ਯੂ ਕੇ, ਮਿੰਟੂ ਹੇਰ, ਹਰਵਿੰਦਰ ਓਹੜਪੁਰੀ, ਗੁਰਵਿੰਦਰ ਕੈਂਡੋਵਾਲ , ਬਲਦੇਵ ਰਾਹੀ, ਦੇਵ ਥਰੀਕੇ ਵਾਲਾ, ਗਿੱਲ ਜੱਸੋਮਾਜਰਾ, ਸਤਿੰਦਰ ਸੱਤੀ ਯੂ ਐਸ ਏ, ਰਾਜਵਿੰਦਰ ਟੀਟਾ ਜਮਸ਼ੇਰ ਵਾਲਾ ਯੂ ਐੱਸ ਏ , ਸੋਨੂ ਚੱਠਾ ਯੂ ਐਸ ਏ, ਅਲਮਸਤ ਦੇਸਰਪੁਰੀ ਜੀ ਦਾ ਲਿਖਿਆ ਗੀਤ ਅਲੱਗ ਹੀ ਛਾਪ ਛੱਡ ਗਿਅਾ ਜੋ ਹੁਣ ਵੀ ਸੁਣੋ ਤਾ ਨਵਾਂ ਹੀ ਲੱਗਦਾ ਹੈ
ਜਿਸ ਦੇ ਬੋਲ ਨੇ
ਮਿੱਠੇ ਲਾਰੇ ਲਾ ਕੇ ਮੁੱਕਰ ਗਈ
ਸੌ -ਸੌ ਕਸਮਾ ਖਾ ਕੇ ਮੁੱਕਰ ਗਈ
ਸਭ ਕੁੱਝ ਲੁੱਟ ਲਿਆ ਤੈੈਂ
ਹੁਣ ਤੈਨੂੰ ਚੰਗਾ ਨਹੀ ਲੱਗਦਾ
ਚੰਗਾ ਨਹੀ ਲੱਗਦਾ ਮੈਂ।

ਗਾਇਕ ਸੁਖਵਿੰਦਰ ਪੰਛੀ ਨੇ ਸਾਢੇ ਪੰਜ ਸੌ ਤੋ ਉੱਤੇ ਗੀਤ ਰਿਕਾਰਡ ਕਰਵਾਏ ਜੋ ਗੀਤ ਇੱਕ ਤੋ ਇੱਕ ਸੁਪਰ ਹਿੱਟ ਹੋਏ। ਦੇਸ਼ ਵਿਦੇਸ਼ ਦੇ ਡੇਡ ਸੌ ਉੱਤੇ ਸੰਗੀਤਕਾਰਾ ਦੇ ਸੰਗੀਤ ਵਿੱਚ ਆਪਣੇ ਗੀਤ ਰਿਕਾਰਡ ਕਰਾਏ ਜਿੰਨਾ ਵਿੱਚ ਸੰਗੀਤਕਾਰ ਸੁਰਿੰਦਰ ਬੱਚਨ, ਵਰਿੰਦਰ ਬੱਚਨ, ਅਤੁਲ ਸ਼ਰਮਾ, ਕੁਲਜੀਤ ਸਿੰਘ ਭੰਵਰਾ, ਗੁਰਮੀਤ ਸਿੰਘ, ਜਵਾਲਾ ਪ੍ਰਸਾਦ, ਟਾਰਲੀ ਯੂ ਕੇ ਮਨੀ ਸੰਧੂ ਯੂ ਕੇ, ਡੀ ਜੇ ਵਿਕਸ, ਸਾਗਰਾ ਵਾਇਵ, ਕੁਲਜੀਤ ਭੰਵਰਾ ਯੂ ਕੇ ਜੀਤੀ ਸਿੰਘ ਯੂ ਕੇ ਕਰਿਸਨ ਕੈਸ਼, ਬੀ ਐਸ ਪਰਵਾਨਾ ਆਦਿ ਮੇਰੀ ਦਿਲੀ ਦੁਆ ਹੈ ਕਿ ਗਾਇਕ ਸੁਖਵਿੰਦਰ ਪੰਛੀ ਪਹਿਲਾ ਨਾਲੋ ਵੀ ਜਿਆਦਾ ਬੁਲੰਦੀਆ ‘ਤੇ ਜਾਵੇ।
ਗੀਤਕਾਰ ਗੋਰਾ ਢੇਸੀ
99147-55933