ਮਾਸਕੋ (ਪੰਜ ਦਰਿਆ ਬਿਊਰੋ)
ਰੂਸ ‘ਚ ਸ਼ੁੱਕਰਵਾਰ ਨੂੰ 8,779 ਕੋਰੋਨਾ ਸੰਕ੍ਰਮਿਤ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ‘ਚ ਇੱਥੇ 183 ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। ਹੁਣ ਤਕ ਪ੍ਰਭਾਵਿਤ ਲੋਕਾਂ ਦਾ ਅੰਕੜਾ 511,423 ਤਕ ਪਹੁੰਚ ਗਿਆ ਹੈ। ਰੂਸ ‘ਚ ਕੋਰੋਨਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਤਕ ਪ੍ਰਭਾਵਿਤ ਲੋਕਾਂ ਦਾ ਅੰਕੜਾ ਪੰਜ ਲੱਖ ਦੇ ਪਾਰ ਹੋ ਗਿਆ ਹੈ। ਮਰਨ ਵਾਲਿਆਂ ਦੀ ਕੁੱਲ ਗਿਣਤੀ 6,715 ਹੋ ਗਈ ਹੈ। ਇਸ ਦੇ ਬਾਅਦ ਸਰਕਾਰ ਲਾਕਡਾਊਨ ‘ਚ ਢਿੱਲ ਦੇ ਰਹੀ ਹੈ।

ਚੀਨ ਦੇ ਵੁਹਾਨ ਤੋਂ ਫੈਲੇ ਜਾਨਲੇਵਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆ ਲੜ ਰਹੀ ਹੈ। ਇਸ ਬਿਮਾਰੀ ਨਾਲ ਹੁਣ ਤਕ 75 ਲੱਖ ਦੇ ਪਾਰ ਲੋਕ ਇਨਫੈਕਟਿਡ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ 4 ਲੱਖ ਦੇ ਪਾਰ ਪਹੁੰਚ ਗਈ ਹੈ। ਇਸ ਬਿਮਾਰੀ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਇੱਥੇ ਇਕੱਲੇ ਮਰਨ ਵਾਲਿਆਂ ਦਾ ਅੰਕੜਾ 1 ਲੱਖ 10 ਹਜ਼ਾਰ ਦੇ ਪਾਰ ਪਹੁੰਚ ਗਏ ਹਨ। ਯੂਐੱਸ ਦੇ ਬਾਅਦ ਬ੍ਰਾਜ਼ੀਲ ਦੂਸਰੇ ਨੰਬਰ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।