ਅਮਨਪ੍ਰੀਤ ਸਿੰਘ ,ਮੋਰਿੰਡਾ

ਫੈਲੀ ਕਰੋਨਾ ਮਹਾਂ ਮਾਰੀ ਏ,
ਲਪੇਟ “ਚ ਦੁਨੀਆ ਸਾਰੀ ਏ।
ਦਵਾ ਅਜੇ ਤਕ ਲੱਭੀ ਨਾ,
ਕੀਤੀ ਬਹੁਤ ਤਿਆਰੀ ਏ।
ਰਹਿਣਾ ਸਭ ਨੇ ਘਰ ਵਿੱਚ ਆਪਣੇ,
ਇਹ ਹੁਕਮ ਸਰਕਾਰੀ ਏ।
ਫੈਕਟਰੀਆਂ ਬਾਜ਼ਾਰ ਨੇ ਬੰਦ,
ਕੀ ਕਰੀਏ ਲਾਚਾਰੀ ਏ।
ਵੱਡੇ ਵੱਡੇ ਦੇਸ਼ਾਂ ਤੇ ,
ਬਣੀ ਮੁਸੀਬਤ ਭਾਰੀ ਏ।
ਇਕ ਸੋਸ਼ਲ ਡਿਸਟੈਂਸਿੰਗ ਹੀ,
ਇਸ ਵਿਚ ਅਸਰਕਾਰੀ ਏ।
ਸਲਾਮ ਕਰੋਨਾ। ਯੋਧਿਆਂ ਨੂੰ,
ਜਿਨ੍ਹਾਂ ਦੀ ਮਿਹਨਤ ਸਾਰੀ ਏ।
ਅਧਿਆਪਕਾਂ ਤਾਈਂ ਸਜਦਾ ਏ,
ਘਰੋਂ ਕਰਾਉਣ ਤਿਆਰੀ ਏ।
ਵਰਤ ਹੋ ਰਿਹਾ ਹਰ ਹੀਲਾ,
ਸਰਕਾਰਾਂ ਦੀ ਕੋਸ਼ਿਸ਼ ਜਾਰੀ ਏ।
ਸਮੁੱਚਾ ਪ੍ਰਸ਼ਾਸ਼ਨ ਹੀ ਸੇਵਾ ਵਿੱਚ,
ਜਨਤਾ ਜਨਾਰਧਨ ਤੁਹਾਡੀ ਵਾਰੀ ਏ।
“ਅਮਨ” ਨੇ ਆਪਣੀ ਗ਼ਜ਼ਲ ਰਾਹੀਂ,
ਦੱਸੀ ਵਿਥਿਆ ਸਾਰੀ ਏ।
ਅਮਨਪ੍ਰੀਤ ਸਿੰਘ ,ਮੋਰਿੰਡਾ (ਰੂਪਨਗਰ)
+916280932905