ਰਿੰਪੀ ਪੰਜਾਬੀ

ਇੰਗਲੈਂਡ ਦੇ ਸਾਊਥਾਲ ਚ ਤੇ ਕੈਨੇਡਾ ਦੇ ਟੋਰਾਂਟੋ ਵਰਗੇ ਸੂਬਿਆਂ ਚ ਘੁੰਮਦਿਆਂ ਜਦੋਂ ਮੈਂ ਕੁਝ ਪਾਰਕਾਂ ਦੇ ਨਾਮ ਤੇ ਕੁਝ ਹੋਰ ਜ਼ਰੂਰੀ ਸੂਚਨਾਵਾਂ ਪੰਜਾਬੀ ਭਾਸ਼ਾ ਵਿੱਚ ਲਿਖੀਅਾ ਪੜੀਅਾ ਤਾਂ ਹੈਰਾਨੀ ਦੇ ਨਾਲ ਨਾਲ ਮੈਨੂੰ ਖੁਸ਼ੀ ਵੀ ਹੋਈ ਸੀ.. ਕਿਓ ਕਿ ਮਾਤ ਭਾਸ਼ਾ ਕੋਈ ਵੀ ਹੋਵੇ ੳੁਸ ਭਾਸ਼ਾ ਨਾਲ ਸਬੰਧਤ ਲੋਕ ਆਪਣੀ ਭਾਸ਼ਾ ਦਾ ਪਾਸਾਰ ਚਾਹੁੰਦੇ ਹੀ ਹਨ.. ਕਿਨੀ ਖੁਸ਼ੀ ਦੀ ਗੱਲ ਹੈ ਕਿ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਚ ਪੰਜਾਬੀ ਦੀ ਅੈਮ ਫਿਲ ਤੇ ਪੀਅੈਚਡੀ ਦੀਅਾ ਕਲਾਸਾ ਸ਼ੁਰੂ ਹੋ ਚੁੱਕੀਅਾ ਹਨ ਤੇ ਇਹ ਪਹਿਲੀ ਵੇਰ ਹੋਇਅਾ ਹੈ ਹਿਮਾਚਲ ਪ੍ਰਦੇਸ਼ ਵਰਗੇ ਸੂਬੇ ਚ ਪੰਜਾਬੀ ਭਾਸ਼ਾ ਨੂੰ ਏਨਾ ਮਾਣ ਮਿਲਿਅਾ ਹੈ.. ੳੁਪ ਕੁਲਪਤੀ ਹਨ ਡਾਕਟਰ ਕੁਲਦੀਪ ਚੰਦ ਅਗਨੀਹੋਤਰੀ..ਜੋ ਖੁਦ ਪੰਜਾਬੀ ਭਾਸ਼ਾ ਨੂੰ ਮੋਹ ਕਰਦੇ ਹਨ ਹਿਮਾਚਲ ਪ੍ਰਦੇਸ਼ ਵਰਗੇ ਸੂਬੇ ਚ ਪੰਜਾਬੀ ਵਿਭਾਗ ਦਾ ਹੋਦ ਵਿੱਚ ਅਾੳੁਣਾ ਪੰਜਾਬੀਅਾ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ.. ਪੰਜਾਬੀ ਵਿਭਾਗ ਦੇ ਮੋਢੀ ਤੇ ਮੁਖੀ ਹਨ ਡਾਕਟਰ ਨਰੇਸ਼ ਜੋ ਬਹੁਤ ਹੀ ਪਿਅਾਰੇ ਇਨਸਾਨ ਤੇ ਮਿਹਨਤੀ ਸੁਭਾਅ ਦੇ ਅਧਿਆਪਕ ਹਨ.. ਹੁਣ ਤੱਕ ੳੁਹ 10 ਮਹੱਤਵਪੂਰਨ ਅਲੋਚਨਾ ਦੀ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ.. ਤੇ ਹਾਲ ਹੀ ਵਿੱਚ ਦੀਪਕ ਜੈਤੋਈ ਸਿਮਰਤੀ ਗ੍ਰੰਥ ਦੀ ਸੰਪਾਦਨਾ ਕਰ ਰਹੇ ਹਨ .ਸਾਨੂੰ ੳੁਮੀਦ ਕਰਨੀ ਚਾਹੀਦੀ ਹੈ ਕਿ ਡਾਕਟਰ ਨਰੇਸ਼ ਧਰਮਧਾਲਾ ਚ ਪੰਜਾਬੀ ਭਾਸ਼ਾ ਚ ਲਿਖੇ ਸਾਈਨ ਬੋਰਡ ਤੱਕ ਲਵਾ ਦੇਣਗੇ.. ਫਿਲਹਾਲ ਇਸ ਪੰਜਾਬੀ ਮਾਂ ਬੋਲੀ ਦੂਤ ਨੂੰ ਵਧਾਈ ਦੇਣੀ ਬਣਦੀ ਹੈ..ਏਥੇ ਇਹ ਵੀ ਜਿਕਰਯੋਗ ਯੋਗ ਹੈ ਕਿ ਡਾਕਟਰ ਨਰੇਸ਼ ਇਸ ਤੋਂ ਪਹਿਲਾਂ ਬੇਰਿੰਗ ਕਾਲਜ ਬਟਾਲਾ ਵਿਖੇ ਸੇਵਾਵਾਂ ਦੇ ਰਹੇ ਸਨ ਤੇ ਓਥੇ ਸਾਹਿਤਕ ਸਮਾਗਮ.. ਨਾਟਕ ਤੇ ਸੰਗੀਤ ਨਾਲ ਸਬੰਧਤ ਪ੍ਰੋਗਰਾਮ ਅਾਏ ਮਹੀਨੇ ਹੁੰਦੇ ਹੀ ਰਹਿੰਦੇ ਸਨ ਤੇ ਇਸ ਗੱਲ ਦੀ ਵੀ ਅਾਸ ਹੈ ਕਿ ਅਾੳੁਣ ਵਾਲੇ ਸਮੇਂ ਵਿੱਚ ੳੁਹ ਧਰਮਸ਼ਾਲਾ ਚ ਵੀ ਅਜਹੀਅਾ ਕੋਸ਼ਿਸਾ ਜਾਰੀ ਰੱਖਣਗੇ।