ਦੁੱਖਭੰਜਨ ਸਿੰਘ ਰੰਧਾਵਾ
0351920036369

ਮੈਂ ਸਨ ਕਿੰਨੇਂ ਦੁੱਖ ਲੁਕਾਏ,
ਪਰ ਲੁਕਿਆ ਨਾ ਕੋਈ।
ਪੀੜਾਂ ਦੇ ਰੁੱਖ ਹਰੇ ਹੀ ਰਹਿ ਗਏ,
ਸੱਜਣਾਂ ਸੁੱਕਿਆ ਨਾ ਕੋਈ।
ਸਫਰ ਜੁਦਾਈ ਦੇ ਲੰਮੇ ਹੋਏ,
ਪਰ ਮੁੱਕਿਆ ਨਾ ਕੋਈ।
ਦੁੱਖਭੰਜਨਾਂ,
ਸਭਨਾਂ ਦੇ ਮੈਂ ਸਫਰ ਮੁਕਾਏ,
ਸਭ ਨਾਲ ਸਾਂਝਾਂ ਪਾਈਆਂ,
ਮੈਨੂੰ ਆਣ ਪਈਆਂ ਜਦ ਲੋੜਾਂ,
ਮੇਰੇ ਲਈ ਰੁਕਿਆ ਨਾ ਕੋਈ।