
ਰਜਨੀ ਵਾਲੀਆ, ਕਪੂਰਥਲਾ
ਸੂਰਜ ਚੜੇ ਤੇ ਹਰ ਹਰ ਬੋਲਾਂ,
ਨਾਮ ਤੇਰੇ ਸੰਗ ਕਦੇ ਨਾ ਡੋਲਾਂ।
ਰੱਖਣ ਬਣਾ ਕੇ ਦੂਰੀਆਂ,
ਮੇਰੇ ਘਰ ਤੋਂ ਹਨੇਰੇ।
ਤੈਨੂੰ ਸਾਹਾਂ ਨਾਲ ਉਚਾਰਦੀ,
ਦੁੱਖ ਟੁੱਟ ਜਾਣ ਮੇਰੇ।
ਮੈਂ ਤੇਰੀ ਰਜ਼ਾ ਚ ਰਾਜੀ ਰਹਿੰਦੀ,
ਤੇਰਾ ਨਾਮ ਧਿਆਉਂਦੀ।
ਸਾਹ ਮੇਰੇ ਸਰਗਮ ਛੇੜਦੇ,
ਜਦ ਵੀ ਤੈਨੂੰ ਗਾਉਂਦੀ।
ਤੇਰੇ ਨਾਂ ਦਾ ਦੀਪਕ ਬਲਦਾ,
ਮੇਰੇ ਆਣ ਬਨੇਰੇ।
ਤੈਨੂੰ ਸਾਹਾਂ ਨਾਲ ਉਚਾਰਦੀ,
ਜਿਹੜੇ ਜਿਹੜੇ ਵੀ ਹੋਣ?
ਉਹ ਦੁੱਖ ਟੁੱਟ ਜਾਣ ਸਾਰੇ।
ਰਾਮ ਰਾਮ ਜਪਾਂ ਉੱਠਦੀ,
ਬਹਿੰਦੀ ਤੇਰੇ ਸਹਾਰੇ।
ਹੁਣ ਕਸ਼ਟ ਘਟਾਉਣੇਂ ਸ਼ੂਰੂ,
ਕਰੀਂ ਨਾ ਹੋਣ ਵਧੇਰੇ।
ਤੈਨੂੰ ਸਾਹਾਂ ਨਾਲ ਉਚਾਰਦੀ,
ਤੇਰੇ ਘਰ ਚੋਂ ਮਿਲਿਆ
ਏ ਸਭ ਕੁਝ ਮੈਨੂੰ।
ਤੂੰ ਝੋਲੀ ਖਾਲੀ ਭਰਤੀ
ਏ ਇਹ ਪਤਾ ਏ ਮੈਨੂੰ।
ਤੂੰ ਮਨ ਵਿੱਚ ਆ ਕੇ ਲਹਿ
ਗਿਆਂ ਮਨੀਂ ਕਰੀਂ ਸਵੇਰੇ।
ਤੈਨੂੰ ਸਾਹਾਂ ਨਾਲ ਉਚਾਰਦੀ
ਰਜਨੀ ਆਪਣੇ ਅੰਬਰਾਂ ਦੇ ਵਿੱਚ,
ਭਰਦੀ ਫਿਰੇ ਉਡਾਰੀ ਰਾਮ।
ਮਨ ਦਾ ਮਹਿਰਮ ਦੇਣ ਵਾਲਿਆ,
ਮਰਦੀ ਫਿਰੇ ਉਡਾਰੀ ਰਾਮ।
ਤੂੰ ਰੱਖਦਾ ਆਪਣੇਂ ਅੰਦਰ,
ਪਾਪੀ ਬਖਸ਼ਣ ਦੇ ਜੇਰੇ।
ਤੈਨੂੰ ਸਾਹਾਂ ਨਾਲ ਉਚਾਰਦੀ