10.2 C
United Kingdom
Monday, May 20, 2024

More

    ਆਪਣਾ ਘਰ…ਕਿਸ ਨੂੰ ਕਹਾਂ…….?

    ਸੰਦੀਪ ਦਿਉੜਾ
    ਰਾਣੀ ਆਪਣੇ ਦੋ ਭਰਾਵਾਂ ਦੀ ਇਕੱਲੀ ਭੈਣ ਸੀ। ਉਹ ਵੀ ਭਰਾਵਾਂ ਦੇ ਨਾਲ ਬਾਹਰ ਗਲੀ ਵਿੱਚ ਆਮ ਬੱਚਿਆਂ ਦੇ ਵਾਂਗ ਖੇਡਣ ਚਲੀ ਜਾਂਦੀ। ਭੱਜੀ ਫਿਰਦੀ ਕਦੇ ਕਿਸੇ ਦੇ ਘਰ ਕਦੇ ਕਿਸੇ ਘਰ…………!
    ਅੱਜ ਮਾਂ ਨੇ ਕੋਲ ਬੁਲਾ ਕੇ ਕਿਹਾ ,”ਪੁੱਤ ਹੁਣ ਤੂੰ ਵੱਡੀ ਹੋ ਗਈ ਹੈ,” ਇਸ ਤਰ੍ਹਾਂ ਵੀਰਾਂ ਨਾਲ ਬਾਹਰ ਅੰਦਰ ਨਾ ਭੱਜੀ ਜਾਇਆ ਕਰ, ਚੰਗੇ ਘਰਾਂ ਦੀਆਂ ਕੁੜੀਆਂ ਇੰਝ ਨਹੀਂ ਕਰਦੀਆਂ ,ਘਰ ਟਿਕ ਕੇ ਬੈਠਦੀਆਂ ਨੇ, ਰਾਣੀ ਨੂੰ ਸਮਝ ਕੁਝ ਨਹੀਂ ਆਇਆ ਸੀ। ਇਸ ਵਿੱਚ ਕੀ ਮਾੜੀ ਗੱਲ ਹੈ ,ਪਰ ਮਾਂ ਨੇ ਕਿਹਾ ਸੀ, ਇਸ ਲਈ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ, ਠੀਕ ਹੈਂ ਮਾਂ…..।
    ਇੱਕ ਦਿਨ ਤਿੰਨੋ ਭੈਣ ਭਰਾ ਆਪਸ ਵਿੱਚ ਬਹਿਸ ਕਰਨ ਲੱਗੇ ਕਿ ਇਹ ਘਰ ਮੇਰਾ ਹੈ, ਰਾਣੀ ਵੀ ਆਪਣਾ ਹੱਕ ਜਤਾ ਰਹੀ ਸੀ, ਨਹੀਂ ਮੇਰਾ ਹੈ। ਕਿਉਂ ਮਾਂ ਇਹ ਘਰ ਮੇਰਾ ਵੀ ਹੈ ਨਾ,……..? ਮਾਂ ਨੇ ਕਿਹਾ ਨਹੀਂ ਧੀਏ ਇਹ ਘਰ ਤਾਂ ਸੁੱਖ ਨਾਲ ਤੇਰੇ ਭਰਾਵਾਂ ਦਾ ਹੈ, ਤੇਰਾ ਘਰ ਤਾਂ ਵਿਆਹੁਣ ਤੋਂ ਬਾਅਦ ਹੋਵੇਗਾ। ਉਹ ਫਿਰ ਚੁੱਪ ਕਰ ਗਈ।
    ਕੁਝ ਸਾਲਾਂ ਬਾਅਦ ਰਾਣੀ ਦਾ ਵਿਆਹ ਹੋ ਗਿਆ, ਉਸਨੂੰ ਹੁਣ ਇੰਝ ਲੱਗ ਰਿਹਾ ਸੀ ਕਿ ਉਹ ਇਹ ਥਾਂ ਹੈ ਜਿਸ ਨੂੰ ਉਹ ਆਪਣਾ ਘਰ ਕਹਿ ਸਕਦੀ ਹੈ………….ਪਰ ਇੱਥੇ ਵੀ ਸੱਸ ਨੇ ਕਹਿ ਦਿੱਤਾ, ਪੁੱਤ ਹੁਣ ਵਿਆਹਾਂ ਕਰਤਾ ਆਪਣਾ ਘਰ ਬਨਾਉ ਤੇ ਖੁਸ਼ੀਆਂ ਮਾਣੋ।
    ਰਾਣੀ ਨੂੰ ਇਹ ਵੀ ਬੁਝਾਰਤ ਹੀ ਲੱਗ ਰਹੀ ਸੀ ਕਿ ਪੇਕਿਆਂ ਦਾ ਘਰ ਭਰਾਵਾਂ ਦਾ ਹੁੰਦਾ ਹੈ, ਸਹੁਰਿਆਂ ਦਾ ਘਰ ਸਹੁਰਿਆਂ ਦਾ ਹੁੰਦਾ ਹੈ, ਕੁੜੀਆਂ ਦਾ ਘਰ ਕਿਹੜਾ ਹੁੰਦਾ…….?
    ਕੁਝ ਸਾਲ ਬੀਤੇ ਆਪਣਾ ਘਰ ਬਣਾ ਲਿਆ ਬੱਚੇ ਵਿਆਹ ਲਏ, ਨੂੰਹ ਘਰ ਆ ਗਈ। ਸੱਤ ਕੁ ਮਹੀਨਿਆਂ ਬਾਅਦ ਹੀ ਨੂੰਹ ਪੁੱਤ ਨੇ ਕਹਿ ਦਿੱਤਾ ਮਾਤਾ ਹੋਰ ਪੑਬੰਧ ਕਰਲੋ ਤੁਸੀਂ ਇਹ ਘਰ ਛੋਟਾ ਪੈਦਾ ਕਦੇ ਦੋ ਰਿਸ਼ਤੇਦਾਰ ਹੀ ਆ ਜਾਂਦੇ ਨੇ ਫਿਰ ਪੈਣ ਨੂੰ ਥਾਂ ਨਹੀਂ, ਲੱਭਦੀ। ਠੀਕ ਹੈ ਪੁੱਤਰ ਪਰ ਰਾਣੀ ਸਾਰੀ ਉਮਰ ਇਹੀ ਸਮਝ ਨਹੀਂ ਪਾਈ ਕਿ ਉਹ ਆਪਣਾ ਘਰ ਕਿਸਨੂੰ ਕਹੇ, ਜਾ ਇਹ ਕਹਿ ਲਉ ਬਈ ਸਾਰੀ ਉਮਰ ਧੀ ਦਾ ਆਪਣਾ ਘਰ ਹੀ ਨਹੀਂ ਬਣਦਾ। ਪੇਕੇ ਵਾਲੇ ਕਹਿ ਦਿੰਦੇ ਨੇ ਸਹੁਰਾ ਘਰ ਤੇਰਾ ਹੈ, ਸਹੁਰੇ ਵਾਲੇ ਕਹਿੰਦੇ ਨੇ ਬਾਹਰੋ ਆਈ ਹੈ। ਬਸ ਇਸੇ ਕਸ਼ਮਾਕਸ਼ ਵਿੱਚ ਧੀ ਦੀ ਸਾਰੀ ਜਿੰਦਗੀ ਗੁਜਰ ਜਾਦੀ ਹੈ। ਆਪਣਾ ਸਭ ਕੁਝ ਕੁਰਬਾਨ ਕਰਕੇ ਵੀ ਉਹ ਬੇਗਾਨੀ ਹੀ ਰਹਿ ਜਾਦੀ ਹੈ।
    ਸੰਦੀਪ ਦਿਉੜਾ
    8437556667

    PUNJ DARYA

    Leave a Reply

    Latest Posts

    error: Content is protected !!