ਟੋਰਾਂਟੋ ( ਬਲਜਿੰਦਰ ਸੇਖਾ)
ਮਾਰਚ ਮਹੀਨੇ ਕੈਨੇਡਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸੀ. ਈ. ਆਰ. ਬੀ. (ਕੈਨੇਡੀਅਨ ਐਮਰਜੈਂਸੀ ਰਿਸਪਾਂਸ ਬੈਨੇਫਿਟ) ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਤਹਿਤ ਉਨ੍ਹਾਂ ਲੋਕਾਂ ਨੂੰ 2000 ਡਾਲਰ ਪ੍ਰਤੀ ਮਹੀਨੇ ਮਿਲੇ, ਜਿਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਸੀ. ਈ. ਆਰ. ਬੀ. ਤਹਿਤ ਕੋਰੋਨਾ ਵਾਇਰਸ ਕਾਰਨ ਰੋਜ਼ਗਾਰ ਗੁਆ ਚੁੱਕੇ ਲੋਕਾਂ ਨੂੰ 4 ਮਹੀਨਿਆਂ ਤੱਕ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ ।ਸਿਰਫ ਇੱਕ ਦਿਨ ਵਿੱਚ ਹੀ ਕੈਨੇਡਾ ਸਰਕਾਰ ਦੇ ਦਬਕੇ ‘ਤੇ ਤਕਰੀਬਨ ਦੋ ਲ਼ੱਖ ਲੋਕਾਂ ਨੇ ਪੈਸੇ ਵਾਪਸ ਵੀ ਕਰ ਦਿੱਤੇ ਹਨ । ਧੋਖਾਧਿੜੀ ਕਰਨ ਵਾਲਿਆਂ ਨੂੰ ਲਈ ਰਕਮ ਤੋ ਦੁੱਗਣੀ ਰਾਸ਼ੀ ਵਾਪਿਸ ਕਰਨੀ ਪਵੇਗੀ ਤੇ ਛੇ ਮਹੀਨਿਆਂ ਦੀ ਸਜ਼ਾ ਅਤੇ 5 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ।ਹੁਣ
ਸਰਕਾਰ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਜੇ ਕਿਸੇ ਨੇ ਭੁਲੇਖੇ ਨਾਲ ਇਹ ਮੱਦਦ ਲਈ ਹੈ ਤਾਂ ਤੁਰੰਤ ਇਸ ਪਤੇ ਚੈੱਕ ਵਾਪਿਸ ਕਰਨ
Revenue Processing – Repayment of CERB
Sudbury Tax Centre
1050 Notre Dame Avenue
Sudbury ON P3A 0C3