7.9 C
United Kingdom
Saturday, March 7, 2026

More

    ਮੈਡੀਕਲ ਕਾਲਜਾਂ ਦੀ ਦਰਜ਼ਾਬੰਦੀ ‘ਚ ਪੀਜੀਆਈ ਦੀ ਝੰਡੀ

    ?ਰੈਕਿੰਗ: ਮੈਡੀਕਲ ਕਾਲਜਾਂ ’ਚ ਪੀਜੀਆਈ ਦੂਜੇ ਤੇ ਫਾਰਮੇਸੀ ’ਚ ਪੰਜਾਬ ’ਵਰਸਿਟੀ ਦੂਜੇ ਤੇ ਮੁਹਾਲੀ ਤੀਜੇ ਸਥਾਨ ’ਤੇ
    ?ਇੰਜਨੀਅਰਿੰਗ ਕਾਲਜਾਂ ਵਿੱਚ ਆਈਆਈਟੀ ਮਦਰਾਸ ਸਿਖ਼ਰ ’ਤੇ

    ਨਵੀਂ ਦਿੱਲੀ (ਪੰਜ ਦਰਿਆ ਬਿਊਰੋ)

    ਆਈਆਈਟੀ ਮਦਰਾਸ, ਆਈਆਈਐੱਸਸੀ ਬੰਗਲੌਰ ਅਤੇ ਆਈਆਈਟੀ ਦਿੱਲੀ ਨੇ ਵੀਰਵਾਰ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਵਿੱਚ ਦੇਸ਼ ਦੇ ਵਿਦਿਅਕ ਅਦਾਰਿਆਂ ਵਿੱਚ ਸਿਖਰਲੇ ਦੇ ਤਿੰਨ ਸਥਾਨ ਪ੍ਰਾਪਤ ਕੀਤੇ। ਸਾਲਾਨਾ ਰੈਂਕਿੰਗ ਅਨੁਸਾਰ ਸਿਖਰਲੀਆਂ ਤਿੰਨ ਯੂਨੀਵਰਸਿਟੀਆਂ ਵਿੱਚ ਆਈਆਈਐੱਸਸੀ ਬੈਂਗਲੌਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਸ਼ਾਮਲ ਹਨ। ਆਈਆਈਐੱਮ ਅਹਿਮਦਾਬਾਦ ਨੂੰ ਦੇਸ਼ ਨੰਬਰ ਇਕ ਬੀ-ਸਕੂਲ ਮੰਨਿਆ ਗਿਆ ਹੈ। ਉਸ ਤੋਂ ਬਾਅਦ ਆਈਆਈਐੱਮ ਬੰਗਲੌਰ ਅਤੇ ਕੋਲਕਤਾ ਦਾ ਨੰਬਰ ਹੈ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਨੇ ਐਲਾਨ ਕੀਤਾ ਕਿ ਕਾਲਜਾਂ ਵਿੱਚੋਂ ਮਿਰਾਂਡਾ ਕਾਲਜ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਲੇਡੀ ਸ੍ਰੀਰਾਮ ਕਾਲਜ ਫਾਰ ਵਿਮੈਨ ਅਤੇ ਸੇਂਟ ਸਟੀਫਨ ਕਾਲਜ ਹਨ। ਰੈਂਕਿੰਗ ਦੇ ਅਨੁਸਾਰ ਦੇਸ਼ ਦੇ ਸਿਖਰਲੇ ਤਿੰਨ ਇੰਜਨੀਅਰਿੰਗ ਕਾਲਜ ਵਿੱਚ ਆਈਆਈਟੀ ਮਦਰਾਸ, ਆਈਆਈਟੀ ਦਿੱਲੀ ਅਤੇ ਆਈਆਈਟੀ ਬੰਬੇ ਹਨ। ਫਾਰਮੇਸੀ ਸ਼੍ਰੇਣੀ ਵਿਚ ਇੰਸਟੀਚਿਊਟ ਦਿੱਲੀ ਦਾ ਜਾਮੀਆ ਹਮਦਰਦ ਹੈ ਤੇ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਨੈਸ਼ਨਲ ਇੰਸਟੀਚਿਊਟਟ ਆਫ਼ ਫਾਰਮਾਸਿਊਟੀਕਲ ਰਿਸਰਚ ਮੁਹਾਲੀ ਤੀਜੇ ਸਥਾਨ ‘ਤੇ ਰਿਹਾ। ਮੈਡੀਕਲ ਕਾਲਜਾਂ ਦੀ ਸ਼੍ਰੇਣੀ ਵਿੱਚ, ਏਮਜ਼ ਦਿੱਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਅਤੇ ਸੀਐੱਮਸੀ, ਵੇਲੂਰ ਰਹੇ। ਸਾਲਾਨਾ ਦਰਜਾਬੰਦੀ ਆਮ ਤੌਰ ‘ਤੇ ਅਪਰੈਲ ਵਿੱਚ ਐਲਾਨੀ ਜਾਂਦੀ ਹੈ ਪਰ ਕਰੋਨਾ ਕਾਰਨ ਇਹ ਮੁਲਤਵੀ ਕਰਨੀ ਪਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!