2 C
United Kingdom
Saturday, March 7, 2026

More

    ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਕਿਸ ਗੱਲੋਂ ਕੀਤੀ ਮੁਲਾਕਾਤ??

    ਦਿੱਲੀ ‘ਚ ਵਿਗੜ ਰਹੇ ਹਾਲਾਤ, ਕੇਜਰੀਵਾਲ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਫਿਰ ਲੱਗ ਸਕਦਾ ਹੈ ਲਾਕਡਾਊਨ
    ਨਵੀਂ ਦਿੱਲੀ (ਪੰਜ ਦਰਿਆ ਬਿਊਰੋ)

    ਰਾਜਧਾਨੀ ‘ਚ ਕੋਰੋਨਾ ਸੰਕਟ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਗ੍ਰਹਿ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ‘ਚ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਇੱਥੇ ਫਿਰ ਲਾਕਡਾਊਨ ਲਗਾਇਆ ਜਾ ਸਕਦਾ ਹੈ। ਅਮਿਤ ਸ਼ਾਹ ਨਾਲ ਮੁਲਾਕਾਤ ਦੇ ਬਾਅਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਗ੍ਰਹਿ ਮੰਤਰੀ ਨਾਲ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ।
    ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਸਰਕਾਰ ਤਣਾਅ ‘ਚ
    ਕੋਰੋਨਾ ਵਾਇਰਸ ਦੇ ਵਾਧੇ ਨੂੰ ਦੇਖ ਦੇ ਹੋਏ ਸਰਕਾਰ ਤਣਾਅ ‘ਚ ਹੈ ਕਿ ਸਰਕਾਰ ਮਰੀਜ਼ਾਂ ਲਈ ਹੋਰ ਬੈੱਡਾਂ ਦਾ ਇੰਤਜ਼ਾਮ ਕਿੱਥੋ ਕਰੇ।
    ਕੁਝ ਦਿਨਾਂ ‘ਚ ਦਿੱਲੀ ਸਰਕਾਰ ਤੇ ਐੱਲਜੀ ਵਿਚਕਾਰ ਕੋਰੋਨਾ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸੀਐੱਮ ਕੇਜਰੀਵਾਲ ਨੇ ਇਹ ਸਾਫ਼ ਕਰ ਦਿੱਤਾ ਕਿ ਇਹ ਸਮਾਂ ਦਿੱਲੀ ਦੀ ਜਨਤਾ ਦੀ ਸੇਵਾ ਕਰਨ ਦਾ ਹੈ।ਬੁੱਧਵਾਰ ਨੂੰ ਵੀ ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ‘ਚ ਰਿਕਾਰਡ ‘ਚ ਵਾਧਾ ਹੋਇਆ ਹੈ। ਅੱਜ ਵੀ 1501 ਮਾਮਲੇ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਦਿੱਲੀ ‘ਚ ਇਨਫੈਕਟਿਡ ਲੋਕਾਂ ਦੀ ਗਿਣਤੀ 32 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!