ਲੁਧਿਆਣਾ (ਜੱਸੀ ਫੱਲੇਵਾਲੀਆ)
ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਏਸ਼ੀਅਨ ਪੰਜਾਬ ਦੀ ਮੀਟਿੰਗ ਕੁਟੀਆ ਸਾਹਿਬ ਪੱਖੋਵਾਲ ਵਿਖੇ ਬਲਾਕ ਪ੍ਰਧਾਨ ਡਾ. ਸੰਤੋਖ ਸਿੰਘ ਮਨਸੂਰਾਂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਡਾ. ਜਸਵਿੰਦਰ ਕਾਲਖ ਨੇ ਆਖਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਲੇ ਵੀ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾ ਦਾ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਹੈ । ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਪੇਂਡੂ ਡਾਕਟਰਾਂ ਨੂੰ ਤੁਰੰਤ ਰਜਿਸਟਡ ਕੀਤਾ ਜਾਵੇ ਤਾਂ ਜੋ ਉਹ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇ ਕੇ ਉਹਨਾ ਦੀ ਸੇਵਾ ਕਰ ਸਕਣ । ਉਹਨਾ ਇਹ ਵੀ ਮੰਗ ਕੀਤੀ ਕਿ ਸਰਕਾਰ ਨੌਜਵਾਨਾਂ ਲਈ ਸਿਹਤ , ਸਿੱਖਿਆ , ਤੇ ਰੁਜ਼ਗਾਰ ਦਾ ਪ੍ਰਬੰਧ ਕਰੇ । ਉਹਨਾ ਆਖਿਆ ਕਿ ਲੌਕਡਾਉਨ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਤੋਂ ਬੈਂਕਾਂ ਤੇ ਪ੍ਰਾਈਵੇਟ ਕੰਪਨੀਆਂ ਨੂੰ ਲੋਨ ਦੀਆ ਕਿਸ਼ਤਾਂ ਉਗਰਾਉਣ ਤੋਂ ਰੋਕਿਆਂ ਜਾਵੇ ਤੇ ਉਹਨਾ ਦੇ ਰਹਿੰਦੇ ਕਰਜ਼ੇ ਮੁਆਫ ਕੀਤੇ ਜਾਣ । ਉਹਨਾ ਬੇਰੁਜ਼ਗਾਰ ਹੋਏ ਲੋਕਾਂ ਲਈ ਨਗਦ ਸਹਾਇਤਾ ਰਾਸ਼ੀ ਦੀ ਵੀ ਮੰਗ ਕੀਤੀ । ਜਥੇਬੰਦੀ ਦੇ ਚੇਅਰਮੈਨ ਡਾ. ਭਗਵੰਤ ਸਿੰਘ ਬੰੜੂਦੀ ਨੇ ਆਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵਿਕਰਮ ਦੇਵ , ਡਾ. ਸੁਖਦੇਵ ਸਿੰਘ , ਮੈਡਮ ਰਮਨਦੀਪ ਕੌਰ , ਡਾ. ਹਰਬੰਸ ਸਿੰਘ , ਡਾ. ਮੇਵਾ ਸਿੰਘ , ਡਾ. ਕੇਸਰ ਸਿੰਘ ਧਾਦਰਾ , ਡਾ. ਕਰਨੈਲ ਸਿੰਘ , ਡਾ. ਜਸਵਿੰਦਰ ਸਿੰਘ ਜੜਤੌਲੀ , ਡਾ. ਗੁਲਾਮ ਹਸਨ , ਡਾ. ਰਣਜੀਤ ਸਿੰਘ , ਡਾ. ਹਰਪ੍ਰੀਤ ਭੱਟੀਆਂ , ਡਾ. ਰੂਪ ਬੱਸੀ , ਡਾ. ਹਰਦੀਪ ਸਿੰਘ , ਡਾਕਟਰ ਜਸਵਿੰਦਰ ਰਤਨ, ਡਾ. ਹਰਕੇਸ਼ ਸਿੰਘ , ਡਾ. ਕਰਮਜੀਤ ਸਿੰਘ , ਡਾ. ਗਿਆਨ ਬੱਰਮੀ , ਡਾਕਟਰ ਬਲਵੀਰ ਸਿੰਘ ਡਾਕਟਰ ਪਰਮਜੀਤ ਸਿੰਘ ਪੱਖੋਵਾਲ ਡਾ. ਸਤਿੰਦਰ ਪੱਖੋਵਾਲ ਡਾਕਟਰ ਕਰਮਜੀਤ ਸਿੰਘ ਬਿੱਟੂ ਰਾਏਕੋਟ ਡਾਕਟਰ ਹਰਜੀਤ ਭੈਣੀ ਅਰੋੜਾ ਡਾਕਟਰ ਰਾਜੂ ਖਾਨ ਸੁਧਾਰ ਡਾਕਟਰ ਪੁਸਪਿੰਦਰ ਬੋਪਾਰਾਏ ਡਾਕਟਰ ਕਮਲਜੀਤ ਸਿੰਘ ਧੂਰਕੋਟ ਆਦਿ ਹਾਜ਼ਰ ਸਨ ।