ਹਰੀ ਸਿੰਘ ਸੰਧੂ ਸੁਖੇਵਾਲਾ ਜੀਰਾ
ਮੈਨੂੰ ਦੇਵੀਂ ਇੱਕ ਧੀ,
ਧੀਆਂ ਵੀ ਤੇਰੀਆਂ ਰੱਬਾ,
ਪੁੱਤ ਕਰਨੇ ਵੀ ਕੀ?
ਭਾਵੇਂ ਮਰ ਜਾਣ ਮਾਪੇ,
ਪੁੱਤ ਪਾਣੀ ਨਾ ਪਿਆਉਂਦੇ,
ਮਾਪੇ ਰਹਿਣ ਕੁਰਲਾਂਉਂਦੇ।
ਧੀ ਮਾਪਿਆਂ ਦੀ ਗਮਖਾਰ,
ਪਿਓ ਹੋਵੇ ਜੇ ਬੀਮਾਰ,
ਲੈਣ ਓਸੇ ਵੇਲੇ ਸਾਰ,
ਪਿਤਾ ਗਲ ਨਾਲ ਲਾਂਉਂਦੀ।
ਮੇਰੇ ਮਾਪੇ ਰਹਿਣ ਰਾਜੀ,
ਮੱਲਮ ਜਖਮਾਂ ‘ਤੇ ਲਾਉਂਦੀ।
ਧੀਆਂ ਹੁੰਦੀਆਂ ਨੇ ਨੇਕ,
ਨਾ ਝੱਲਣ ਮਾਪਿਆਂ ਦਾ ਸੇਕ,
ਰੱਖਣ ਮਾਂ- ਪਿਓ ਦੀ ਟੇਕ,
ਫਿਰੇ ਰੱਬ ਨੂੰ ਧਿਆਉਂਦੀ ।
ਸੁੱਖ ਵੀਰ ਦੀ ਵੀ ਮੰਗੇ,
ਸੁੱਖ ਮਾਪਿਆਂ ਦੀ ਚਾਹੁੰਦੀ।
ਨਿੱਤ ਵੇਖਦਾ ਮੈਂ ਹਾਲ,
ਮਾੜੇ ਪੁੱਤਾਂ ਦਾ ਕਮਾਲ,
ਦੇਣ ਘਰ ਚੋੋਂ ਨਿਕਾਲ,
ਵੇਲੇ ਸਾਰਿਆਂ ‘ਤੇ ਆਉਂਦੇ।,
ਮੰਜੀ ਚੁੱਕ ਆਸ਼ਰਮਾਂ ਵਿੱਚ ਡਾਹਉਦੇ।
“ਸੰਧੂ” ਕਰੇ ਇਕ ਮੰਗ,
ਧੀਆਂ ਨਾ ਹੋਣ ਤੰਗ,
ਵਰ ਲੱਭਿਓ ਨਾ ਨੰਗ,
ਦੁੁੱਖ ਰਹੇ ਨਾ ਉਠਾਉਂਦੀ,
ਸੁਖੀ ਰਹਿਣ ਸਦਾ ਧੀਆਂ,
ਠੰਡੀ ਵਾਅ ਰਹੇ ਆਉਂਦੀਂ,
ਠੰਡ ਵਾਅ ਰਹੇ ਆਉਂਦੀ|
ਸਿਆਣੇ ਕਰਨ ਵਿਚਾਰ,
ਘਰ ਆਜੇ ਮਾੜੀ ਨਾਰ,
ਬੇੜਾ ਡੋਬੂ ਵਿਚਕਾਰ,
ਤਿੰਨ ਵੇਲੇ ਜੋ ਨਹਾਉਂਦੀ,
ਨਹੀਓ ਰੋਟੀ ਪਕਾਉਂਦੀ।
ਹਰੀ ਸਿੰਘ ਸੰਧੂ ਸੁਖੇਵਾਲਾ ਜੀਰਾ
ਮੋਬਾਈਲ, 98774-76161