7.9 C
United Kingdom
Saturday, March 7, 2026

More

    ਡੀਟੀਐੱਫ਼ ਨੇ ਆਪਣੇ ਜੁਝਾਰੂ ਆਗੂ ਸ਼ਿੰਗਾਰਾ ਸਿੰਘ ਸੈਦੋਕੇ ਨੂੰ ਸੇਵਾਮੁਕਤੀ ‘ਤੇ ਕੀਤਾ ਸਨਮਾਨਿਤ

    ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ, ਜਗਵੀਰ, ਕੁਲਦੀਪ) ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਕਮੇਟੀ ਮੋਗਾ ਨੇ ਸ਼ਿੰਗਾਰਾ ਸਿੰਘ ਸੈਦੋਕੇ (ਜ਼ਿਲ੍ਹਾ ਕਮੇਟੀ ਮੈਂਬਰ ਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਾਬਕਾ ਪ੍ਰਧਾਨ) ਨੂੰ ਅਧਿਆਪਨ ਸੇਵਾਵਾਂ ਤੋਂ ਸੇਵਾ ਮੁਕਤ ਹੋਣ ਸਮੇਂ ਜੁਝਾਰੂ ਜਥੇਬੰਦਕ ਭੂਮਿਕਾ ਅਤੇ ਸ਼ਾਨਦਾਰ ਅਧਿਆਪਨ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਡੀਟੀਐੱਫ਼ ਤੇ ਭਰਾਤਰੀ ਜਨਤਕ ਜਥੇਬੰਦੀਆਂ ਦੇ ਆਗੂ, ਵਰਕਰ ਤੇ ਅਧਿਆਪਕ ਸਹਿਬਾਨ ਸ਼ਾਮਿਲ ਹੋਏ। ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸ਼ਿੰਗਾਰਾ ਸਿੰਘ ਸੈਦੋਕੇ ਡੀਟੀਐੱਫ਼ ਨਿਹਾਲ ਸਿੰਘ ਵਾਲਾ ਦੇ 16 ਸਾਲ ਪ੍ਰਧਾਨ ਰਹੇ, ਇਮਾਨਦਾਰੀ ਨਾਲ ਕੰਮ ਕੀਤਾ ਅਤੇ ਲੋਕ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ। ਉਹ ਇੱਕ ਅਣਥੱਕ ਆਗੂ, ਇਮਾਨਦਾਰ ਤੇ ਯੋਗ ਅਧਿਆਪਕ ਵਜੋਂ ਜਾਣੇ ਜਾਂਦੇ ਰਹੇ ਹਨ। ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਸਰਾਂ ਨੇ ਸਨਮਾਨ ਪੱਤਰ ਪੜ੍ਹਦਿਆਂ ਉਨਾਂ ਦੇ ਜੀਵਨ ਤੇ ਵਿਸਥਾਰਤ ਝਾਤ ਪਾਈ। ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੋਗਾ ਨੇ ਸ਼ਿੰਗਾਰਾ ਸਿੰਘ ਦੇ ਜਥੇਬੰਦੀ ਵਿੱਚ ਨਿਭਾਏ ਰੋਲ ਦੀ ਸ਼ਲਾਘਾ ਕੀਤੀ।

    ਵਰਗ ਚੇਤਨਾ ਮੰਚ ਪੰਜਾਬ ਦੇ ਆਗੂ ਕ੍ਰਿਸ਼ਨ ਦਿਆਲ ਕੁੱਸਾ ਨੇ ਅਧਿਆਪਕ ਵਰਗ ਦੇ ਲੋਕ ਸੰਘਰਸ਼ ਵਿਚਲੇ ਰੋਲ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਧਿਆਪਕ ਨੂੰ ਲੋਕ ਸੰਘਰਸ਼ਾਂ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਅਤੇ ਆਪਣਾ ਬਣਦਾ ਰੋਲ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸ਼੍ਰੀ ਬੇਅੰਤ ਸਿੰਘ ਸੀ ਐੱਚ ਟੀ ਨੇ ਸ਼ਿੰਗਾਰਾ ਸਿੰਘ ਦੇ ਬਚਪਨ ਅਤੇ ਸਫਲ ਪਰਿਵਾਰਕ ਜੀਵਨ ਤੇ ਪੰਛੀ ਝਾਤ ਪੁਆਈ। ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲ਼ਾ ਅਮਨਦੀਪ ਮਾਛੀਕੇ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਅਤੇ ਉਨ੍ਹਾਂ ਦੀ ਊਂਗਲ ਫੜ ਕੇ ਸਿੱਖੇ ਤਜਰਬੇ ਭਾਵੁਕ ਸ਼ਬਦਾਂ ਵਿੱਚ ਹਾਜਰੀਨ ਨਾਲ ਸਾਂਝੇ ਕੀਤੇ। ਉਕਤ ਤੋਂ ਇਲਾਵਾ ਹੀਰਾ ਸਿੰਘ ਢਿੱਲੋਂ ਬਲਾਕ ਸਕੱਤਰ, ਅਧਿਆਪਕ ਆਗੂ ਗੁਰਪ੍ਰੀਤ ਅਮੀਂਵਾਲ, ਨੌਜਵਾਨ ਭਾਰਤ ਸਭਾ ਆਗੂ ਕਰਮ ਰਾਮਾਂ , ਪ੍ਰਿੰਸੀਪਲ ਕਿਰਨਜੀਤ ਕੌਰ ਆਦਿ ਨੇ ਸ਼ਿੰਗਾਰਾ ਸਿੰਘ ਸੈਦੋਕੇ ਬਾਰੇ ਆਪਣੇ ਵਿਚਾਰ ਰੱਖੇ। ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਘੋਲੀਆ ਜ਼ਿਲ੍ਹਾ ਸਹਾਇਕ ਸਕੱਤਰ ਨੇ ਨਿਭਾਈ। ਸਮਾਗਮ ਦੇ ਕੁੱਲ ਪ੍ਰਬੰਧਨ ਦਾ ਕੰਮ ਸੁਖਮੰਦਰ ਨਿਹਾਲ ਸਿੰਘ ਵਾਲਾ, ਹਰਪ੍ਰੀਤ ਰਾਮਾਂ,ਕੁਲਵਿੰਦਰ ਚੁੱਘੇ, ਸੁਖਜੀਤ ਕੁੱਸਾ ਅਤੇ ਬਲਾਕ ਕਮੇਟੀ ਮੈਂਬਰਾਂ ਨੇ ਨਿਭਾਇਆ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਕਮੇਟੀ ਡੀਟੀਐੱਫ਼ ਮੋਗਾ, ਬਲਾਕ ਕਮੇਟੀ ਨਿਹਾਲ ਸਿੰਘ ਵਾਲਾ ਤੇ ਬਲਾਕ ਕਮੇਟੀ ਬਾਘਾਪੁਰਾਣਾ ਨੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਸਮੂਹ ਹਾਜ਼ਰੀਨ ਵਿੱਚ ਅਮਨਦੀਪ ਮਟਵਾਣੀ ਜ਼ਿਲ੍ਹਾ ਪ੍ਰਧਾਨ, ਮਧੂ ਬਾਲਾ, ਨਿਤਾਸ਼ਾ ਕੌਸ਼ਲ, ਪ੍ਰਿੰਸੀਪਲ ਹਰਿੰਦਰਜੀਤ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ, ਜੀਟੀਯੂ ਆਗੂ ਜੁਗਿੰਦਰ ਸਿੰਘ, ਸਵਰਨ ਦਾਸ, ਅਮਰਦੀਪ ਬੁੱਟਰ, ਜਗਦੇਵ ਮਹਿਣਾ, ਹਰਪਿੰਦਰ ਸਿੰਘ ਢਿੱਲੋਂ, ਸਰਬਣ ਸਿੰਘ ਮਾਣੂੰਕੇ, ਰਾਜਵੰਤ ਘੋਲੀਆ, ਜੱਸੀ ਹਿੰਮਤਪੁਰਾ, ਕਰਮਜੀਤ ਬੁਰਜਹਮੀਰਾ, ਪ੍ਰੇਮ ਕੁਮਾਰ, ਗੁਰਮੀਤ ਸਿੰਘ ਝੋਰੜਾਂ, ਈਜੀਐੱਸ ਅਧਿਆਪਕ ਆਗੂ ਬਲਰਾਜ ਥਰਾਜ, ਜੱਜਪਾਲ ਬਾਜੇਕੇ ,ਸਵਰਨਜੀਤ ਭਗਤਾ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ, ਜਨਤਕ ਜਥੇਬੰਦੀਆਂ ਦੇ ਆਗੂ ਤੇ ਰਿਸ਼ਤੇਦਾਰ, ਮਿੱਤਰ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!