ਅਮਨਪ੍ਰੀਤ ਸਿੰਘ, ਮੋਰਿੰਡਾ
ਬੇਮੁਹਤਾਜ਼, ਬੇਪਰਵਾਹ , ਬੇਲਗ਼ਾਮ
ਸਮੇਂ ਨੂੰ
ਮਾਪਣ ਦੇ ਇੱਕ ਛੋਟੇ ਜਿਹੇ ਹਿੱਸੇ
ਦਾ ਨਾਂ – ਇੱਕ ਪਲ ।
ਪਰ ।
ਕਦੇ ਕਦੇ ਸਦੀਆਂ ਤੋਂ ਵੀ ਲੰਮਾ
ਲੱਗਣ ਲੱਗ ਪੈਂਦਾ।
ਯਾ ਕਹਿ ਲਓ ਕਿ ਸਾਲਾਂ ਤੋਂ ਵੀ
ਲੰਮਾ ਹੋ ਜਾਂਦੈ
ਇਹ ਇੱਕ ਨਿੱਕਾ,ਮਾਮੂਲੀ ਜਿਹਾ ਪਲ।
ਜਿਸਨੂੰ ਅਸੀਂ ਫਜ਼ੂਲ ਹੀ ਗਵਾ ਦਿੰਦੇ।
ਕਈ ਵਾਰੀ ਕਿੰਨੇ ਹਜ਼ਾਰਾਂ ਹੀ ਪਲ,
ਇੱਕ ਪਲ ਵਿੱਚ ਬੀਤ ਗਏ ਲਗਦੇ।
ਕਿੰਨੀ ਪੁਰਾਣੀ ਗੱਲ ਵੀ
ਹੁਣੇ ਹੁਣੇ ਹੋਈ ਲਗਦੀ।
ਅਸਲ ਵਿੱਚ ਅਸੀਂ
ਪਲਾਂ ਨੂੰ ਮਾਣਦੇ ਹੀ ਨਹੀਂ।
ਜ਼ਿੰਦਗ਼ੀ ਦਾ ਹਰ ਪਲ, ਸਾਨੂੰ
ਹਰ ਪਲ ਪਰਖਦਾ, ਠੋਰਦਾ,ਸਮਝਾਉਂਦਾ
ਪਰ ਉਦਾਸਾ ਜਿਹਾ ਹੋ
ਅਗਲੇ ਪਲ ਨੂੰ ਬੁਲਾ ਲੈਂਦਾ।
ਕਾਸ਼ ਸਾਨੂੰ ਇੱਕ ਪਲ ਦੀ ਅਹਿਮੀਅਤ ਮਾਲੂਮ ਹੋ ਜਾਵੇ, ਅਤੇ ਅਸੀਂ,
ਹਰ ਪਲ ਨੂੰ
ਆਖ਼ਰੀ ਪਲ ਵਾਂਗ ਹੰਢਾਈਏ।ਆਮੀਨ।।
ਅਮਨਪ੍ਰੀਤ ਸਿੰਘ, ਮੋਰਿੰਡਾ
6280932905