6.9 C
United Kingdom
Saturday, March 7, 2026

More

    ਭੀਮਾ ਕੋਰੇ ਗਾਓ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਿਆਰਾਂ ਬੁੱਧੀਜੀਵੀ ਰਿਹਾਅ ਕੀਤੇ ਜਾਣ- ਜਥੇਬੰਦੀਆਂ ਵੱਲੋਂ ਮੰਗ ਪੱਤਰ

    ਮਾਨਸਾ (ਪੰਜ ਦਰਿਆ ਬਿਊਰੋ)

    ਜਮਹੂਰੀ ਅਧਿਕਾਰ ਸਭਾ ਦੀ ਪਹਿਲਕਦਮੀ ਤੇ ਜ਼ਿਲ੍ਹਾ ਮਾਨਸਾ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੇ ਕੋਰੋਨਾ ਮਹਾਂਮਾਰੀ ਦੇ ਸੰਤਾਪ ਦੇ ਸਮੇਂ ਵਿੱਚ ਲੋਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨਾਂ,ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਪੱਤਰਕਾਰਾਂ ਆਦਿ ਦੀਆਂ ਨਿਹੱਕੀਆਂ ਗ੍ਰਿਫ਼ਤਾਰੀਆਂ ਦੇ ਖਿਲਾਫ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਭੇਜਿਆ। ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਦੀ ਗ਼ੈਰ ਹਾਜ਼ਰੀ ਵਿੱਚ ਜੀ.ੲੇ. ਟੂ ਡੀ.ਸੀ. ਨੇ ਪ੍ਰਾਪਤ ਕੀਤਾ। ਇਨ੍ਹਾਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੇ ਇੱਕ ਆਵਾਜ਼ ਵਿੱਚ ਅਨੰਦ ਤੇਲਤੂੰਬੜੇ , ਗੌਤਮ ਨਵਲੱਖਾ , ਸਫੂਰਾ ਜ਼ਰਗਰ ਆਦਿ ਦੀਆਂ ਗ੍ਰਿਫ਼ਤਾਰੀਆਂ ਅਤੇ ਵਿਨੋਦ ਦੂਆ ਅਤੇ ਓੁਂਕਾਰ ਪਟੇਲ ਵਰਗੇ ਨਾਮਵਰ ਪੱਤਰਕਾਰਾਂ ਦੇ ਖਿਲਾਫ ਐੱਫ. ਆਈ.ਆਰ. ਦਰਜ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀਆਂ ਇਹ ਕਾਰਵਾਈਆਂ ਇਸ ਦੇ ਫਾਸ਼ੀਵਾਦੀ ਅਤੇ ਜਮਹੂਰੀਅਤ ਚਿਹਰੇ ਨੂੰ ਹੀ ਨੰਗਾ ਕਰ ਰਹੀਆਂ ਹਨ। ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਹੀ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਵਰਵਰਾ ਰਾਓ ਅਤੇ ਸ਼ੁਧਾ ਭਾਰਦਵਾਜ ਵਰਗੇ ਬੁੱਧੀਜੀਵੀਆਂ ਦੀ ਜ਼ਮਾਨਤ ਨਾ ਲੈਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਨੇ ਆਪਣੇ ਮੁਸਲਿਮ ਅਤੇ ਜਮਹੂਰੀਅਤ ਵਿਰੋਧੀ ਏਜੰਡੇ ਤੇ ਚੱਲਦੇ ਹੋਏ ਫਰਵਰੀ ਮਹੀਨੇ ਵਿੱਚ ਕੀਤੀ ਗਈ ਫਿਰਕੂ ਹਿੰਸਾ ਲਈ ਵੀ ਆਪਣੇ ਆਗੂ ਕਪਿਲ ਮਿਸ਼ਰਾ , ਅਨੁਰਾਗ ਠਾਕਰ ਅਤੇ ਪ੍ਰਵੇਸ਼ ਵਰਗੇ ਨੇਤਾਵਾਂ ਦੇ ਭੜਕਾਊ ਅਤੇ ਫਿਰਕੂ ਭਾਸ਼ਣਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਉੱਠੀ ਸ਼ਾਂਤਮਈ ਲਹਿਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਜਾਮੀਆਂ ਇਸਲਾਮੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰ ਕਾਰਕੁਨਾਂ ਸਿਰ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ਵਿੱਚ ਸੁੱਟਣਾ ਸ਼ੁਰੂ ਕੀਤਾ ਹੋਇਆ ਹੈ ਇਸ ਸਰਕਾਰ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਹੀ ਦਿੱਲੀ ਪੁਲੀਸ ਇਸ ਹਿੰਸਾ ਲਈ ਉਨ੍ਹਾਂ ਨੂੰ ਹੀ ਆਪਣੀ ਕਾਰਵਾਈ ਦਾ ਨਿਸ਼ਾਨਾ ਬਣਾ ਰਹੀ ਹੈ ਜੋ ਕਿ ਇਸ ਹਿੰਸਾ ਦਾ ਸ਼ਿਕਾਰ ਹੋਏ ਹਨ।ਇਸ ਮੰਗ ਪੱਤਰ ਵਿੱਚ ਭੀਮਾ ਕੋਰੇ ਗਾਓ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਿਆਰਾਂ ਬੁੱਧੀਜੀਵੀਆਂ ਦੀ ਅਤੇ 90 ਸਾਲ ਤੋਂ ਵੱਧ ਉਮਰ ਦੇ ਅਪਾਹਜ ਪ੍ਰੋਫੈਸਰ ਸਾਈਂ ਬਾਬਾ ਦੀ ਰਿਹਾਈ ਅਤੇ ਸਭ ਸੰਘਰਸ਼ਸ਼ੀਲ ਕਾਰਕੁੰਨਾਂ ਅਤੇ ਪੱਤਰਕਾਰਾਂ ਦੇ ਖਿਲਾਫ਼ ਦਰਜ ਪਰਚੇ ਰੱਜ ਕਰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ । ਭਾਰਤੀ ਜਨਤਾ ਪਾਰਟੀ ਦੇ ਭੜਕਾਊ ਅਤੇ ਫਿਰਕੂ ਭਾਸ਼ਣ ਦੇਣ ਵਾਲੇ ਨੇਤਾਵਾਂ ਖਿਲਾਫ ਕੇਸ ਦਰਜ ਕਰਨ , ਕਿਰਤ ਕਾਨੂੰਨਾਂ ਸਬੰਧੀ ਫੈਸਲੇ ਰੱਦ ਕਰਨ , ਕਿਸਾਨ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਨ , ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਵਾਪਸੀ ਕਰਵਾਉਣ ਦੇ ਯੋਗ ਪ੍ਰਬੰਧ ਕਰਨਾ ,ਮਹਾਂਮਾਰੀ ਦਾ ਡਾਕਟਰੀ ਮਾਹਰਾਂ ਦੀ ਸਲਾਹ ਅਨੁਸਾਰ ਮੁਕਾਬਲਾ ਕਰਨ ਅਤੇ ਇਸ ਬਹਾਨੇ ਦੇਸ਼ ਨੂੰ ਇੱਕ ਪੁਲੀਸ ਰਾਜ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਕੀਤੀ ਗਈ। ਮੰਗ ਪੱਤਰ ਦੇਣ ਵਾਲਿਆਂ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਅੈਡਵੋਕੇਟ ਬਲਕਰਨ ਸਿੰਘ ਬੱਲੀ, ਜਿਲਾ ਖਜ਼ਾਨਚੀ ਮਾਸਟਰ ਹਰਗਿਅਾਨ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋੲਿਲ, ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਅਾਗੂ ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਅਾ, ਭਾਰਤੀ ਕਿਸਾਨ ਯੂਨੀਅਨ (ੲੇਕਤਾ) ਡਕੌਂਦਾ ਦੀ ਅਾਗੂ ਅੈਡਵੋਕੇਟ ਬਲਵੀਰ ਕੌਰ, ਗੁਰੂ ਨਾਨਕ ਸੈਂਟਰਲ ਪਾਰਕ ਕਮੇਟੀ ਦੇ ਪ੍ਰਧਾਨ ਗੋਰਾ ਲਾਲ ਅਤਲਾ ਆਦਿ ਵੱਖ ਵੱੱਖ ਜਥੇਬੰਦੀਆਂ ਦੇ ਆਗੂ ਹਾਜ਼ਰ
    ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!