2 C
United Kingdom
Saturday, March 7, 2026

More

    ਘਰ ਬੇਗਾਨੇ ਹੀਰ ਜੰਮੇ ਤਾਂ …!

    ਘਰ ਬਿਗਾਨੇ ਹੀਰ ਜੰਮੇ ਤਾਂ ਵੇਖੇ ਸਿਫਤਾਂ ਕਰਦੇ ਲੋਕ।
    ਪਰ ਅਪਣੇ ਘਰ ਹੀਰ ਜੰਮਣ ਤੋਂ ਖ਼ਬਰੇ ਕਾਹਤੋਂ ਡਰਦੇ ਲੋਕ।
    ?ਸੱਚ ਤੋਂ ਸੱਚਾ ,ਸੁੱਚ ਤੋਂ ਸੁੱਚਾ।
    ਹੀਰ ਦਾ ਨਾਂ ਤਾਂ ਰੱਬ ਤੋਂ ਉੱਚਾ।
    ਆਪ ਸੁਣੇ ਮੈਂ ਬਾਤਾਂ ਪਾਉਂਦੇ, ਬੜੇ ਸਿਆਣੇ ਘਰਦੇ ਲੋਕ। ਪਰ ਅਪਣੇ…
    ?ਇਸ਼ਕ ਦਾ ਪੁੱਛਦਾ ਜੇ ਸਿਰਨਾਵਾਂ
    ਵਾਰਿਸ਼ਸ਼ਾਹ ਦੀ ਹੀਰ ਸੁਣਾਵਾਂ
    ਸ਼ਾਇਰ ਦੇ ਪੈਰੀਂ ਸੀਸ ਵੀ ਧਰਦੇ, ਤੇ ਉਸਤੋਂ ਡਰਦੇ ਲੋਕ। ਪਰ ਅਪਣੇ…
    ?ਕਾਲਖ਼ ਦੇ ਵਿੱਚ ਧੁੱਪ ਲਪੇਟੀ
    ਅੈਦਾ ਸੀ ਚੂਚਕ ਦੀ ਬੇਟੀ
    ਹੀਰ ਨੂੰ ਆਖਣ ਇਸ਼ਕ ਦੀ ਰਾਣੀ, ਰੱਜੇ ਪੁੱਜੇ ਸਰਦੇ ਲੋਕ। ਪਰ ਅਪਣੇ…
    ?ਭਾਵੇਂ ਝੱਗ ਤੇ ਭਾਵੇਂ ਸਰਘੀ
    ਨਾ ਹੋਣੀ ਕੋਈ ਹੀਰ ਦੇ ਵਰਗੀ
    ਮੱਲ ਕਲੇਰਾਂ ਵਾਲੇ ਵਰਗੇ, ਰੱਖਣ ਰੀਣ ਨਾ ਪਰਦੇ ਲੋਕ।
    ਘਰ ਬਿਗਾਨੇ ਹੀਰ ਜੰਮੇ ਤਾਂ ਵੇਖੇ ਸਿਫਤਾਂ ਕਰਦੇ ਲੋਕ।
    ਪਰ ਅਪਣੇ ਘਰ ਹੀਰ ਜੰਮਣ ਤੋਂ ਖ਼ਬਰੇ ਕਾਹਤੋਂ ਡਰਦੇ ਲੋਕ।

    ਹਰਜਿੰਦਰ ਮੱਲ ਕਲੇਰਾਂ
    ਫੋਨ 00447466518263

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!