ਅਸ਼ੋਕ ਵਰਮਾ
ਮਾਨਸਾ,10ਜੂਨ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਚ ਹੋਏ ਅੰਬੈਸਡਰ ਆਫ ਹੋਪ ਮੁਕਾਬਲੇ ਚ ਮਾਨਸਾ ਜ਼ਿਲੇ ਦੇ ਇਕ ਦਰਜ਼ਨ ਤੋਂ ਵੱਧ ਵਿਦਿਆਰਥੀਆਂ ਨੇ ਹਸਲਾ ਅਫਜਾਈ ਇਨਾਮਾਂ ਦੀ ਸੂਚੀ ਚ ਅਪਣੇ ਨਾਮ ਦਰਜ ਕਰਵਾਕੇ ਅਪਣੇ ਸਕੂਲ ਅਤੇ ਜ਼ਿਲੇ ਦਾ ਨਾਮ ਚਮਕਾਇਆ ਹੈ।ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸੂਚੀ ’ਚ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਦੇ ਪੁਨੀਤ ਬਾਂਸਲ ਦਸਵੀਂ,ਗੁਰਵੀਰ ਕੌਰ ਬਾਰਵੀਂ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੀ ਵਿਦਿਆਰਥਣ ਦਲਜੀਤ ਕੌਰ,ਪਿ੍ਰਆ ਗਰਗ, ਗੌਰਮਿੰਟ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਵਿਦਿਆਰਥੀ ਸਲਮਾਨ ਸਿੰਘ,ਸੈਕੰਡਰੀ ਸਕੂਲ ਬੁਰਜ ਹਰੀ ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਦਸਵੀਂ, ਬਬਲੀ ਕੌਰ ਦਸਵੀਂ, ਚਹਿਲਾਂਵਾਲੀ ਸਕੂਲ ਦੀ ਵਿਦਿਆਰਥਣ ਪ੍ਰਭਸੀਰਤ ਬਾਹੀਆ, ਦੋਦੜਾ ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ,ਗੌਰਮਿੰਟ ਕੋਆ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਸਾ ਦੇ ਵਿਦਿਆਰਥੀ ਪ੍ਰਦੀਪ ਕੁਮਾਰ 9 ਵੀਂ ਕਲਾਸ ਸ਼ਾਮਲ ਹਨ।
ਇਸ ਤੋ ਇਲਾਵਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਚਾਰ ਵਿਦਿਆਰਥੀ ਮਨਦੀਪ ਕੌਰ,ਮਨਪ੍ਰੀਤ ਕੌਰ,ਹਰਪ੍ਰੀਤ ਸਿੰਘ,ਰਾਜਵੀਰ ਸਿੰਘ ਸ਼ਾਮਲ ਹਨ ,ਜਿਨਾਂ ਨੇ ਇਕੱਠਿਆਂ ਮੁਕਾਬਲੇ ਚ ਭਾਗ ਲਿਆ। ਇਸ ਕਾਰਗੁਜ਼ਾਰੀ ਤੇ ਪਿ੍ਰੰਸੀਪਲ ਅਸ਼ੋਕ ਕੁਮਾਰ, ਪਿ੍ਰੰਸੀਪਲ ਓਮ ਪ੍ਰਕਾਸ਼ ਮਿੱਢਾ ,ਨੋਡਲ ਅਫਸਰ ਅਤੇ ਡਿਪਟੀ ਡਾਇਰੈਕਟਰ ਰੇਨੂੰ ਮਹਿਤਾ,ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਅਤੇ ਡਿਪਟੀ ਡੀ ਈ ਓ ਜਗਰੂਪ ਭਾਰਤੀ, ਗੁਰਲਾਭ ਸਿੰਘ ,ਜ਼ਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ,ਨੇ ਇਸ ਤੇ ਖੁਸ਼ੀ ਅਤੇ ਤਸੱਲੀ ਜ਼ਾਹਿਰ ਕੀਤੀ ਹੈ ਕਿ ਮਾਨਸਾ ਜ਼ਿਲੇ ਨਾਲ ਸਬੰਧਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸਵਾ ਲੱਖ ਦੇ ਕਰੀਬ ਭਾਗੀਦਾਰਾਂ ਚ ਅਪਣਾ ਨਾਮ ਦਰਜ਼ ਕੀਤਾ ਹੈ।