ਫਰਾਂਸ ਵਿੱਚ ਬੀਤੇ 24 ਘੰਟਿਆਂ ਦੌਰਾਨ 588 ਮੌਤਾਂ ਹੋਈਆਂ ਹਨ ਜੋ ਹੁਣ ਤੱਕ ਕੁਲ ਮੌਤਾਂ ਦੀ ਗਿਣਤੀ 6507 ਹੋ ਚੁੱਕੀ ਹੈ ਅਤੇ 64338 ਮਰੀਜ਼ ਇਸ ਬਿਮਾਰੀ ਤੋਂ ਪੀੜਤ ਹਨ ਜਿਹਨਾਂ ਵਿੱਚੋਂ 6662 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ 14000 ਤੋਂ ਵਧ ਮਰੀਜ਼ ਠੀਕ ਵੀ ਹੋਏ ਹਨ । ਫਰਾਂਸ ਸਰਕਾਰ ਵੱਲੋਂ ਲਾਕਡਾਉਨ ਹੋਣ ਨਾਲ ਘਰਾਂ ਵਿਚ ਬੈਠੇ ਕਾਮਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ।