ਪਰਗਟ ਸਿੰਘ ਜੋਧਪੁਰੀ/ ਧਰਮਿੰਦਰ ਸਿੱਧੂ
ਪਿਛਲੇ 24 ਘੰਟਿਆਂ ਵਿੱਚ ਹੋਰ 140 ਮੌਤਾਂ ਨਾਲ ਬੈਲਜ਼ੀਅਮ ਵਿੱਚ ਮੌਤਾਂ ਦੀ ਕੁੱਲ ਗਿਣਤੀ 1283 ਹੋ ਗਈ ਹੈ। ਚੰਗੀ ਖ਼ਬਰ ਇਹ ਹੈ ਕਿ ਕਰੋਨਾਂ ਪੀੜਤਾਂ ਦੀ ਗਿਣਤੀ ਪਿਛਲੇ ਦੋ ਦਿਨਾਂ ਨਾਲ ਘਟੀ ਹੈ। ਬੇਸੱਕ ਕੱਲ ਵੀ 503 ਨਵੀਂ ਮਰੀਜ ਦਾਖਲ ਹੋਏ ਹਨ ਪਰ ਗਿਣਤੀ ਘਟੀ ਹੈ ਤੇ 375 ਮਰੀਜਾਂ ਨੂੰ ਤੰਦਰੁਸਤ ਹੋਣ ਬਾਅਦ ਹਸਪਤਾਲਾਂ ‘ਚੋਂ ਛੁੱਟੀ ਮਿਲੀ ਹੈ।