ਲੰਬੇ ਸਮੇਂ ਤੋਂ ਪੰਜਾਬੀ ਗਾਇਕੀ ‘ਚ ਦਮ ਅਜਮਾ ਰਿਹਾ ਜਸਟਿਨ ਸਿੱਧੂ ਹੁਣ ਰਫਤਾਰ ਫੜ੍ਹਦਾ ਨਜ਼ਰ ਆ ਰਿਹਾ ਜਾਪਦਾ ਹੈ। “ਪ੍ਰਦੇਸੀਓ” ਗੀਤ ਇਸ ਗੱਲ ਦੀ ਮਿਸ਼ਾਲ ਹੈ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜਸਟਿਨ ਨੇ ਤੇ ਗੀਤ ਦੇ ਲੇਖ਼ਕ ਹਨ ਸੁਰਜੀਤ ਹਰਮਨ। ਮਿਊਜ਼ਿਕ ਨਾਲ ਚਾਰ ਚੰਨ ਲਾਏ ਹਨ ਜੱਸਲ ਸਾਹਿਬ ਨੇ, ਵੀਡੀਓ ਗ੍ਰਾਫੀ ਅਵਤਾਰ ਕਮਲ ਅਤੇ ਦੇਸੀ ਹੇਕ ਕੈਸੇਟ ਕੰਪਨੀ ਦੀ ਪੇਸ਼ਕਸ਼ ਹੈ। “ਪ੍ਰਦੇਸੀਓ” ਗੀਤ ਹਰ ਇੱਕ ਪੰਜਾਬੀ ਦੀ ਜੁਬਾਨ ‘ਤੇ ਹੋਵੇ ਅਦਾਰਾ “ਪੰਜ ਦਰਿਆ” ਇਹੋ ਕਾਮਨਾ ਕਰਦਾ ਹੈ।

ਮਿੰਟੂ ਖੁਰਮੀ ਹਿੰਮਤਪੁਰਾ