ਹੰਡਿਆਇਆ (ਬੰਧਨ ਤੋੜ ਸਿੰਘ,ਲਿਆਕਤ ਅਲੀ)
ਲਾਲਾ ਬਾਬੂ ਰਾਮ ਸਰਵਹਿੱਤਕਾਰੀ ਸਕੂਲ ਹੰਡਿਆਇਆ ਵਲੋਂ ਆਪਣੀਆਂ ਫੀਸਾਂ ਖਰੀਆਂ ਕਰਨ ਹਿੱਤ ਵਿਦਿਆਰਥੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਆਨਲਾਈਨ ਪੜਾਈ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਪਰ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਵਿਚ ਨਹੀਂ ਬੁਲਾਇਆ ਜਾ ਸਕਦਾ ਤਾਲਾਬੰਦੀ ਲੱਗੀ ਹੋਈ ਹੈ ਪਰ ਉਕਤ ਸਕੂਲ ਵੱਲੋਂ ਸਾਰੇ ਹੁਕਮ ਛਿੱਕੇ ਟੰਗ ਵਿਦਿਆਰਥੀਆਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਰੀਬ 30 ਜਾਂ 40 ਵਿਦਿਆਰਥੀਆਂ ਨੂੰ ਰੋਜਾਨਾ ਵੱਖੋ ਵੱਖਰੇ ਸਮੇਂ ਅੰਦਰ ਸਕੂਲ ਚ ਬੁਲਾਇਆ ਜਾਂਦਾ ਹੈ ਅਤੇ ਕਾਪੀਆਂ ਆਦਿ ਚੈੱਕ ਕਰ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਜਦੋਂ ਕਿ ਸਰਕਾਰ ਵੱਲੋਂ ਖਾਸ ਕਰਕੇ ਛੋਟੀ ਉਮਰ ਦੇ ਬੱਚੇ ਅਤੇ ਬਜੁਰਗਾਂ ਨੂੰ ਘਰਾਂ ਅੰਦਰ ਰੱਖਣ ਦੀ ਵਿਸੇਸ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਸੁਸ਼ਮਾ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਹਾਂ ਅਸੀਂ ਸਕੂਲ ਦੇ ਗੇਟ ਅੱਗੇ ਤੋਂ ਹੀ ਕਾਪੀਆਂ ਫੜਕੇ ਮੋੜ ਦਿੰਦੇ ਹਾਂ ਵਿਦਿਆਰਥੀਆਂ ਨੂੰ ਸਕੂਲ ਅੰਦਰ ਨਹੀਂ ਆਉਣ ਦਿੰਦੇ। ਸਥਾਨਕ ਵਾਸੀਆਂ ਨੇ ਡਿਪਟੀ ਕਮਿਸਨਰ ਬਰਨਾਲਾ ਅਤੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਸਕੂਲ ਖਿਲਾਫ ਬਣਦੀ ਕਾਰਵਾਈ ਕਰਕੇ ਲੋਕਾਂ ਅਤੇ ਵਿਦਿਆਰਥੀਆਂ ਦੀ ਜਾਨ ਸੁਰਖਿਅਤ ਕੀਤੀ ਜਾਵੇ ਕਿਉਕਿ ਕਰੋਨਾ ਦੀ ਬਿਮਾਰੀ ਲਾਗ ਦੀ ਬਿਮਾਰੀ ਹੋਣ ਕਾਰਨ ਕਿਸੇ ਪਾਸੇ ਤੋਂ ਵੀ ਹੋ ਸਕਦੀ ਹੈ ਅਤੇ ਕਿਸੇ ਨੂੰ ਵੀ ਆਪਣੀ ਲਪੇਟ ਵਿਚ ਲੈਅ ਸਕਦੀ ਹੈ। ਸਕੂਲ ਮਨੇਜਮੈਂਟ ਆਵਦੇ ਲਾਲਚ ਵਿੱਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਦੀ ਜਿੰਦਗੀ ਦਾਅ ਤੇ ਲਗਾ ਰਹੀ ਹੈ।