ਹੰਡਿਆਇਆ (ਬੰਧਨ ਤੋੜ ਸਿੰਘ)

ਡਿਪਟੀ ਕਮਿਸਨਰਾਂ ਬਰਨਾਲਾ ਵੱਲੋਂ ਕਰੋਨਾ ਕਹਿਰ ਦੇ ਚੱਲਦੇ ਹੋਟਲ,ਅਾਹਾਤੇ, ਆਦਿ ਵਿੱਚ ਗਾਹਕ ਨੂੰ ਬੈਠਾ ਕੇ ਸਰਵਿਸ ਦੇਣੀ ਮਨਾਹੀ ਕੀਤੀ ਹੋਈ ਹੈ। ਪਰ ਬਰਨਾਲਾ ਜਿਲ੍ਹੇ ਦੇ ਠੇਕੇਦਾਰਾਂ ਵੱਲੋਂ ਹੰਡਿਆਇਆ ਕੈਂਚੀਆਂ ਵਾਲਾ, ਸੂਏ ਦੀ ਪਟੜੀ ਵਾਲਾ ਅਤੇ ਹੋਰ ਅਹਾਤਿਆਂ ਤੇ ਆਥਣੇ ਵਧੀਆ ਮਹਿਫ਼ਲਾਂ ਜੰਮਦੀਆਂ ਹਨ। ਪ੍ਰਸਾਸਨ ਦੇ ਹੁਕਮਾਂ ਨੂੰ ਟਿੱਚ ਕਰ ਜਾਣਦੇ ਨੇ ਇਹ ਆਹਤਿਆਂ ਦੇ ਮਾਲਕ। ਕਰੋਨਾ ਬਿਮਾਰੀ ਦਾ ਕੋਈ ਡਰ ਭੈਅ ਨਾ ਤਾਂ ਇਹਨਾਂ ਨੂੰ ਹੈ ਨਾ ਹੀ ਇੱਥੇ ਬੈਠ ਕੇ ਸਰਾਬ ਪੀਣ ਵਾਲਿਆਂ ਨੂੰ ਅਤੇ ਡਿਪਟੀ ਕਮਿਸਨਰਾਂ ਬਰਨਾਲਾ ਦੇ ਹੁਕਮ ਤਾਰ ਤਾਰ ਕਰ ਛਿੱਕੇ ਟੰਗ ਦਿੱਤੇ ਨੇ। ਇਸ ਸਬੰਧੀ ਜਦੋਂ ਥਾਣਾ ਸਿਟੀ 2 ਦੇ ਇੰਚਾਰਜ ਥਾਣੇਦਾਰ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਅੱਜ ਹੀ ਦੇਖਕੇ ਬਣਦੀ ਕਾਰਵਾਈ ਕਰਨਗੇ।