
ਜ਼ਿੰਦਗੀ ਅਨਮੋਲ ਪਤਾਸੇ ਵਰਗੀ।
ਦਵਾ ਨੀਂ ਕੋਈ ਹਾਸੇ ਵਰਗੀ ।
ਪੈਸੇ ਪਿਛੇ ਹਾਲਤ ਹੋ ਗਈ,
ਖੂਹ ਦੇ ਕੋਲ ਪਿਆਸੇ ਵਰਗੀ ।
ਮਰੀਜ ਨੂੰ ਜੇ ਬਚਾ ਸਕਦੀ,
ਗੱਲ ਕੋਈ ਦਿਲਾਸੇ ਵਰਗੀ ।
ਅੱਜ ਕੱਲ ਸੰਸਦ ਦੇ ਅੰਦਰ,
ਪੈਂਦੀ ਗੂੰਜ ਤਮਾਸੇ ਵਰਗੀ ।
ਅਗਾਂਹ ਵਧੂ ਕਰੀ ਨੇ ਬੈਠੇ,
ਹਾਲਤ ਕਿਸੇ ਨਿਰਾਸ਼ੇ ਵਰਗੀ ।
ਪਿਆਰ ਨੇ ਮਨੁੱਖ ਦੀ ਹੋਂਦ ਬਚਾਉਣੀ ,
‘ਪੱਤੋ ‘ਘੋਲ ਜਮਾਤੀ ਖਾਸੇ ਵਰਗੀ ।
ਕਵੀ ਪ੍ਸ਼ੋਤਮ ਪੱਤੋ
9855038775