
ਦੁੱਖਭੰਜਨ ਸਿੰਘ ਰੰਧਾਵਾ
0351920036369
ਮਾਤਾ ਗੁਜਰੀ ਦਾ ਲਾਲ,
ਚਾਰੇ ਪੁੱਤਰਾਂ ਦਾ ਦਾਨੀਂ।
ਤੇਰੀ ਬਾਦਸ਼ਾਹੀ ਸੀ ਫਕੀਰੀ,
ਤੇ ਰੂਹ ਸੀ ਰੂਹਾਨੀਂ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ।
ਆਓ ਸੀਸ ਦੇਵੋ ਮੈਨੂੰ,
ਜਿਹੜੇ ਮੇਰੇ ਨੇਂ ਪਿਆਰੇ
ਅੱਜ ਸ਼ਕਣਾਂ ਸ਼ਕਾ ਕੇ,
ਸਿਰੀ ਸਾਹਿਬ ਗਲ ਪਾ ਕੇ।
ਤੁਰੂ ਅੱਜ ਕਿਹੜਾ ਕਿਹੜ,
ਮੋਢੇ ਨਾਲ ਮੋਢਾ ਲਾ ਕੇ।
ਪੰਜਾਂ ਸੀਸਾਂ ਦੀ ਪਿਆਸ,
ਤੈਨੂੰ ਮੇਰੀ ਤਲਵਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਲਾਈ ਸ਼ੇਰਾਂ ਦੀ ਪਿਓਂਦ,
ਅੱਜ ਖਾਲਸਾ ਸਜਾ ਕੇ।
ਸਵਾ ਲੱਖ ਨਾ ਲੜਾਏ,
ਸ਼ੇਰ ਗਿੱਦੜੋਂ ਬਣਾ ਕੇ।
ਸਿਰੋਂ ਲਹਿਣ ਨਾ ਦੁਪੱਟੇ,
ਕਰ ਦਿਓ ਐਸੇ ਕਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਇੱਕੀ ਦਸੰਬਰ ਵਾਲੇ ਦਿਨ ਪਿਆ,
ਛੱਡਣਾ ਕਿਲਾ ਅਨੰਦਪੁਰ ਦਾ।
ਕਦਮਾਂ ਦੇ ਨਕਸ਼ਿਓਂ ਪਿਆ ਸੀ,
ਕੱਢਣਾ ਕਿਲਾ ਅਨੰਦਪੁਰ ਦਾ,
ਜਿੰਨਾ ਰਾਹਾਂ ਰਾਹੀਂ ਲੰਘੇ,
ਦਸ਼ਮੇਸ਼ ਜੀ ਸਭ ਸਵਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਬਾਈ ਦਸੰਬਰ ਸਰਸਾ ਨਦੀ,
ਲੈ ਪਰਿਵਾਰ ਵਿਛੋੜਾ ਆਈ।
ਸਰਬੰਸਦਾਨੀਆਂ ਤੇਰਾ ਧੰਨ,
ਕਲੇਜਾ ਤੇ ਸਾਡੀ ਹਾਲ ਦੁਹਾਈ।
ਚਾਰ ਦੁਲਾਰਿਆਂ ਵਿੱਚੋਂ ਦਾਦੀ,
ਦੇ ਕੋਲ ਨੇਂ ਦੋ ਦੁਲਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਤੇਈ ਦਸੰਬਰ ਵਾਲੇ ਦਿਨ,
ਤੁਸਾਂ ਵੱਡੇ ਲਾਲ ਗਵਾਏ।
ਸੀ ਨਾ ਕੀਤੀ ਹੰਝ ਨਾ ਕੇਰੀ,
ਤੇਰਾ ਧੰਨ ਕਾਲਜਾ ਮਾਏਂ।
ਲਾਲ ਜੋ ਕੀਤੇ ਦਾਨ ਤੂੰ,
ਦਾਤਾ ਜਾਂਦੇ ਨਈਂ ਵਿਸਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਚੌਵੀ ਦਸੰਬਰ ਚਮਕੌਰ ਗੜ੍ਹੀ,
ਬਚੇ ਸਿੰਘ ਸ਼ਹੀਦੀ ਪਾ ਗਏ।
ਕੌਲ ਜੋ ਕੀਤੇ ਤੈਨੂੰ ਉਹਨਾਂ,
ਕੌਲਾਂ ਦੀ ਲਾਜ ਨਿਭਾ ਗਏ,
ਕਿਤਾਬਾਂ ਵਿੱਚ ਇਤਿਹਾਸ ਦੇ,
ਪੰਨੇ ਜਾਂਦੇ ਨਈਂ ਪਰਚਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਪੱਚੀ ਦਸੰਬਰ ਹਰਚਰਨ ਕੌਰ,
ਬੀਬੀ ਆ ਗਈ ਵਿੱਚ ਸ਼ਹੀਦਾਂ।
ਚਕਨਾਚੂਰ ਹੋਇਆ ਧੁਰ ਅੰਦਰੋ,
ਚੰਗੀਆਂ ਨਾ ਲੱਗਣ ਈਦਾ।
ਕਦੇ ਪੂਰੇ ਨਾ ਹੋਏ ਲਾਲਾਂ ਦੇ,
ਲੱਗੇ ਜੋ ਸਾਨੂੰ ਕਸਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਛੱਬੀ ਅਤੇ ਸਤਾਈ ਦਸੰਬਰ,
ਸੂਬੇ ਦੀ ਲੱਗੀ ਕਚਹਿਰੀ।
ਦੁਸ਼ਮਣ ਆਪਣੀਂ ਜਨਣੀਂ ਦਾ,
ਚੰਦਰਾ ਸਿੱਖ ਪੰਥ ਦਾ ਵੈਰੀ।
ਕੱਖ ਵੀ ਰਿਹਾ ਨਾ ਸੂਬੇ ਦਾ,
ਪਈ ਜਦੋਂ ਤੂੰ ਹਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ
ਅਠਾਈ ਦਸੰਬਰ ਵਾਲੇ ਦਿਨ,
ਲਾਲਾਂ ਨੀਹਾਂ ਵਿੱਚ ਲਈ ਸਮਾਧੀ।
ਦੁੱਖਭੰਜਨਾਂ ਵੇਖ ਦਲੇਰੀ ਲਾਲਾਂ,
ਦੀ ਸੀ ਅੱਖ ਮੀਟ ਗਈ ਦਾਦੀ।
ਪਿਤਾ ਤੋਰਕੇ ਹਿੰਦੂ ਬਚਾਇਆ,
ਵਿੱਚ ਚਾਂਦਨੀ ਚੌਂਕ ਬਜਾਰੇ।
ਲਾ ਕੇ ਤੰਬੂ ਫੜਕੇ ਖੰਡਾ,
ਅੱਜ ਮਾਰੇ ਜੈਕਾਰੇ।
ਆਓ ਸੀਸ ਦੇਵੋ ਮੈਨੂੰ ਜਿਹੜੇ,
ਮੇਰੇ ਨੇਂ ਪਿਆਰੇ।