3.4 C
United Kingdom
Sunday, March 8, 2026

More

    ਮਨਿੰਦਰ ਦਿਓਲ ਗੀਤ ‘ਪਾਣੀ ਪੈਟਰੋਲ’ ਨਾਲ ਫਿਰ ਚਰਚਾ ਵਿੱਚ..!

    ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਮੇਰੇ ਖ਼ਤ ਤੇ ਫੋਟੋਆਂ, ਸ਼ਰਬਤੀ ਅੱਖੀਆਂ ਅਤੇ ਮੁੰਡਿਆ ਦੇ ਦਿਲ ਹਿੱਲਦੇ ਵਰਗੇ ਸੁੱਪਰ ਹਿੱਟ ਗੀਤ ਗਾਉਣ ਵਾਲੀ ਹੁਸਨਾਂ ਦੀ ਪਰੀ ਗਾਇਕਾ ਮਨਿੰਦਰ ਦਿਓਲ ਅੱਜਕੱਲ ਫੇਰ ਆਪਣੇ ਨਵੇਂ ਨਕੋਰ ਸ਼ਰਾਰਤੀ ਗੀਤ ਪਾਣੀ ਪੈਟਰੋਲ ਨੂੰ ਲੈਕੇ ਸੁਰਖ਼ੀਆਂ ਵਿੱਚ ਹੈ। ਇਹ ਗੀਤ ਉਹਨਾਂ ਦੇ ਪਤੀ ਉੱਘੇ ਪ੍ਰਮੋਟਰ ਤੇ ਗੀਤਕਾਰ ਸਨੀ ਮਾਨ ਦੁਆਰਾ ਲਿਖਿਆ ਗਿਆ ਹੈ। ਸੰਗੀਤ ਦੀ ਦੁਨੀਆਂ ਦੀ ਜਾਣੀ ਪਹਿਚਾਣੀ ਕੈਟਰਿਕ ਕੰਪਨੀ ਦੁਆਰਾ ਇਹ ਗੀਤ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਮਿੱਠਾ ਸੰਗੀਤ ‘ਮਿਊਜਕ ਮਾਸਟਰ ਟੋਨੀ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਖ਼ੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਹੈ ਕੈਮਰਾਮੈਂਨ ਹਰਪ੍ਰੀਤ ਸਿੰਘ ਨੇ, ਇਸ ਗੀਤ ਦੀ ਪ੍ਰੋਡਕਸ਼ਨ ਚੰਦਨ ਜੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਗੀਤ ਹਾਲੇ ਕੁਝ ਦਿਨ ਪਹਿਲਾ ਹੀ ਰਲੀਜ਼ ਹੋਇਆ ਹੈ, ਅਤੇ ਸ਼ੋਸ਼ਲ ਮੀਡੀਆ ਤੇ ਇਸ ਗੀਤ ਦੀ ਇਸ ਸਮੇਂ ਪੂਰੀ ਧੁੰਮ ਪਈ ਹੋਈ ਹੈ। ਲੋਕੀਂ ਗੀਤ ਦੇ ਬੋਲ, ਮਨਿੰਦਰ ਦਿਓਲ ਦੀ ਅਵਾਜ਼ ਤੇ ਅਦਾਕਾਰੀ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਮਨਿੰਦਰ ਦਿਓਲ ਇੱਕ ਵਾਰ ਫਿਰ ਇਸ ਗੀਤ ਨਾਲ ਪੰਜਾਬੀ ਗਾਇਕੀ ਵਿੱਚ ਚਰਚਾ ਵਿੱਚ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!