ਟੋਰਾਟੋ -(ਬਲਜਿੰਦਰ ਸੇਖਾ )

ਕੱਲ ਉਨਟਾਰੀਓ ਸੂਬੇ ਨੂੰ 12 ਜੂਨ ਤੋ ਦੂਜੇ ਫੇਜ ਵਿੱਚ ਖੋਲਣ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਸੀ ਜਿਸ ਅਨੁਸਾਰ 10 ਵਿਅਕਤੀਆਂ ਤੱਕ ਦਾ ਇਕੱਠ ਸੰਭਵ ਹੋ ਸਕਦਾ ਹੈ ।ਇਸਤੋ ਇਲਾਵਾ ਧਾਰਮਿਕ ਅਸਥਾਨਾਂ ਵਿੱਚ ਟੋਟਲ ਬਿਲਡਿੰਗ ਦੀ ਕਪੈਸਟੀ ਦੀ (30%) ਤੱਕ ਦੀ ਸੀਮਤ ਸੰਗਤ ਜਾ ਸਕੇਗੀ, ਇਸਤੋ ਇਲਾਵਾ ਸੂਬੇ ਹਰ ਰੀਜਨ ਦੇ ਮੁਤਾਬਿਕ ਰੈਸਟੋਰੈਂਟ (ਸਿਰਫ ਬਾਹਰ ਬੈਠਕੇ ), ਬਾਰਾਂ, ਹੇਅਰ ਸਲੂਨ ਵੀ ਖੁਲਣਗੇ। ਬਰੈਮਪਟਨ ਸ਼ਹਿਰ ਦੇ ਪਾਰਕ 11 ਜੂਨ ਨੂੰ ਖੁੱਸਣਗੇ ।ਪਰ ਹਰ ਥਾਂ ਤੋ ਦੋ ਮੀਟਰ ਦੀ ਵਿੱਥ ਬਣਾ ਕਾ ਰੱਖਣੀ ਪਵੇਗੀ।ਪਰ ਹੁਣ ਕਰੋਨਾ ਦੇ ਵੱਧ ਕੇਸਾਂ ਕਾਰਨ ਹੇਠ ਲਿਖੇ ਇਲਾਕਿਆਂ ਨੂੰ ਅਜੇ ਨਾ ਖੁੱਲਣ ਦੀ ਇਜਾਜ਼ਤ ਨਹੀ ਦਿੱਤੀ ।
Peel, Toronto, York Region, Halton Region, Hamilton, Niagara Region, Durham Region, Haldimand-Norfolk, Halton Region, Hamilton, Lambton, Windsor-Essex County. ਜੇਕਰ ਕਰੋਨਾਵਾਈਰਸ ਦੇ ਕੇਸ ਘੱਟ ਗਏ ਤਾਂ ਸਾਇਦ ਜੂਨ ਉਪਰੋਕਤ ਰੀਜਨ ਖੁੱਲ ਸਕਦੇ ਹਨ ।