ਅਮਨਪ੍ਰੀਤ ਸਿੰਘ , ਮੋਰਿੰਡਾ

“ਮੈਂ ਦਵਾਈ ਲੈ ਲਿਆ ਕਰੂੰਗੀ,ਟਾਈਮ ਸਿਰ
ਬਸ ਤੂੰ ਆਪਣਾ ਖ਼ਿਆਲ ਰੱਖੀਂ,
ਰੋਟੀ ਚੱਜ ਨਾਲ ਖਾ ਲਿਆ ਕਰੀਂ”,
ਪੁੱਤ ਨੂੰ ਤੋਰਦਿਆਂ ਮਾਂ ਨੇ ਭਰੇ ਸੰਘ ਨਾਲ ਨਸੀਹਤ ਦਿੱਤੀ।
ਪੁੱਤ ਵੀ ਅੱਧੇ ਮਨ ਨਾਲ਼ ਹਾਮੀਂ ਭਰਦਿਆਂ, ਜਿੰਮੇਵਾਰੀਆਂ ਦੀ ਪੰਡ ਚੁੱਕ ਤੁਰ ਪਿਆ।
ਫੇਰ,
ਪਰਦੇਸ ਬੈਠੇ ਪੁੱਤ ਦੇ ਖ਼ਿਆਲ ਵਿੱਚ,
ਮਾਂ ਨੂੰ ਦਵਾਈ ਤਾਂ ਕੀ ਖਾਂਣ ਪੀਣ ਦੀ ਵੀ ਸੁੱਧ ਨਾ ਰਹੀ
ਓਧਰ , ਪੁੱਤ ਨੇਂ ਵੀ ਮਾਂ ਦੀ ਵਧੀਆ ਦਵਾਈ
ਖ਼ਾਤਰ ਦਿਨ ਰਾਤ ਇੱਕ ਕਰ ਦਿੱਤਾ।
ਦੋਵੇਂ ਆਪੋ ਆਪਣੀਆਂ ਤਨਹਾਈਆਂ ਵਿੱਚ ਗਵਾਚ ਜਿਹੇ ਗਏ, ਦਵਾਈ ਨੇ ਆਪਣਾ ਰੰਗ ਰੂਪ ਬਦਲ ਲਿਆ ਤੇ
ਜ਼ਿੰਦਗੀ ਆਪਣੀ ਚਾਲ ਚਲਦੀ ਗਈ
ਸਹੀ ਦਵਾਈ ਕਿਸੇ ਨੂੰ ਨਸੀਬ ਨਾ ਹੋਈ।।
ਅਮਨਪ੍ਰੀਤ ਸਿੰਘ , ਮੋਰਿੰਡਾ
91-6280932905