17 C
United Kingdom
Sunday, June 21, 2026

More

    ਕਨੇਡਾ ਨੇ ਗਲਤ ਤਰੀਕੇ ਨਾਲ ਰਾਹਤ ਲੈਣ ਵਾਲਿਆਂ ‘ਤੇ ਸਖ਼ਤ ਸਿਕੰਜਾ ਕਸਿਆ

    ਟੋਰਾਟੋ-(ਬਲਜਿੰਦਰ ਸੇਖਾ )

    ਕਨੇਡਾ ਵਿੱਚ ਕਰੋਨਾ ਮਹਾਮਾਰੀ ਦੌਰਾਨ ਜਿਨ੍ਹਾਂ ਲੋਕਾਂ ਨੇ ਮਾਰਚ ਮਹੀਨੇ ਤੋ ਗਲਤ ਜਾਣਕਾਰੀ ਦੇ ਕੇ $2000 ਪ੍ਰਤੀ ਮਹੀਨਾ ਵਾਲੀ ਰਾਹਤ (CERB) ਲਈ ਹੈ,।ਹੁਣ ਉਹ ਫੜੇ ਜਾਣ ‘ਤੇ ਊਨ੍ਹਾਂ ਨੂੰ ਲਈ ਹੋਈ ਰਕਮ ਦੇ ਦੁੱਗਣੇ ਪੈਸੇ ਵਾਪਸ ਕਰਨੇ ਪੈਣਗੇ, ਇਸਤੋ ਇਲਾਵਾ$5000 ਡਾਲਰ ਦਾ ਜ਼ੁਰਮਾਨਾ ਵੱਖਰਾ ਹੋਵੇਗਾ ਅਤੇ ਇਸ ਤ੍ਹਰਾਂ ਕਰਨ ਵਾਲਿਆਂ ਨੂੰ ਛੇ ਮਹੀਨੇ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਪਤਾ ਲੱਗਾ ਕਨੇਡਾ ਸਰਕਾਰ ਇਹ ਬਿਲ ਜਲਦੀ ਪਾਸ ਕਰਵਾਉਣ ਜਾ ਰਹੀ ਹੈ।
    ਯਾਦ ਰਹੇ ਕਿ ਪਿਛਲੇ ਹਫਤੇ ਕਨੇਡਾ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਲੋਕਾਂ ਦੀ ਸੂਹ ਦੇਣ ਲਈ ਵੀ ਕਿਹਾ ਸੀ ਕਿ ਜਿਨ੍ਹਾਂ ਗਲਤ ਤਰੀਕੇ ਨਾਲ$ 2000 ਪ੍ਰਤੀ ਮਹੀਨਾ ਵਾਲੀ (CERB) ਰਾਹਤ ਲਈ ਹੈ।ਪਤਾ ਲੱਗਾ ਸਾਰੇ ਕਨੇਡਾ ਭਰ ਵਿੱਚ ਲੱਗ ਪੱਗ ਦੋ ਮਿਲੀਅਨ ਤੋ ਵੱਧ ਲੋਕਾਂ ਨੇ ਗਲਤ ਕਲੇਮ ਦਾਖਿਲ ਕੀਤੇ ਹਨ ।ਇਹ ਵੀ ਪਤਾ ਲੱਗਾ ਹੈ ਕਿ ਇਹਨਾ ਵਿੱਚ ਕਨੇਡੀਅਨ ਨਾਗਰਿਕ ਤੇ ਵਿਦਿਆਰਥੀ ਵੀ ਸਾਮਿਲ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!