19.8 C
United Kingdom
Monday, June 22, 2026

More

    ਮਾਂ ਦੀ ਨਸੀਹਤ

    ਅਮਨਦੀਪ ਕੌਰ ਜਲੰਧਰੀ

    ਅੰਬਾਂ ਦੇ ਬੂਟੇ ਵਾਂਗ ਪਾਲਿਆ ਪੁੱਤਾ,
    ਅਰਜ਼ ਸੁਣੀ ਵੇ ਅੰਮੜੀ ਦੀ।
    ਨਸ਼ਿਆਂ ਦੇ ਨਾ ਰਾਹੇ ਪੈ ਜਾਈਂ,
    ਨਾ ਕੀਮਤ ਰਹੂਗੀ ਦਮੜੀ ਦੀ।

    ਲਾਠੀ ਦਾ ਸਹਾਰਾ ਬਣ ਜਾਈਂ ਵੇ ਪੁੱਤਾ,
    ਔਕੜਾਂ ਅੱਗੇ ਤਣ ਜਾਈਂ ਵੇ ਪੁੱਤਾ,
    ਕੀਮਤ ਪੈ ਜਾਊ ਚਮੜੀ ਦੀ।
    ਅੰਬਾਂ ਦੇ ਬੂਟੇ……………।
    ਦੁੱਧ ਨੂੰ ਲਾਜ਼ ਨਾ ਲਾਈਂ ਵੇ ਪੁੱਤਾ,
    ਨਸ਼ਿਆਂ ਨੂੰ ਨਾ ਅੱਪਣਾਈਂ ਵੇ ਪੁੱਤਾ।
    ਰਹੂ ਸ਼ਾਨ ਉੱਚੀ ਕੰਮੜੀ ਦੀ,
    ਅੰਬਾ ਦੇ ਬੂਟੇ …………..।
    ”ਜਲੰਧਰੀ” ਪੁੱਤਰ ਮਿੱਠੜੇ ਮੇਵੇ,
    ਰੱਬ ਇਹ ਦਾਤ ਸਭਨਾ ਨੂੰ ਦੇਵੇ।
    ਢਾਹ ਨਾ ਲੱਗਣ ਦੇਈਂ ਥਮੜੀ ਦੀ,
    ਅੰਬਾਂ ਦੇ ਬੂਟੇ ਵਾਂਗ ਪਾਲਿਆ ਪੁੱਤਾ,
    ਅਰਜ਼ ਸੁਣੀ ਵੇ ਅੰਮੜੀ ਦੀ।
    ਨਸ਼ਿਆਂ ਦੇ ਨਾ ਰਾਹੇ ਪੈ ਜਾਈਂ,
    ਨਾ ਕੀਮਤ ਰਹੂਗੀ ਦਮੜੀ ਦੀ।
    ਅਮਨਦੀਪ ਕੌਰ ਜਲੰਧਰੀ, 88720-40085

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!