ਹੇਲਸਿੰਕੀ (ਵਿੱਕੀ ਮੋਗਾ)

ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਸਾਰੀ ਦੁਨੀਆਂ ਤੇ ਫੈਲਿਆ ਹੋਇਆ ਹੈ ਓਥੇ ਫ਼ਿੰਨਲੈਂਡ ਵਿੱਚ ਵੀ ਇਸਦੇ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਫ਼ਿੰਨਲੈਂਡ ਵਿੱਚ ਅੱਜ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 1615 ਤੱਕ ਪਹੁੰਚ ਚੁੱਕੀ ਹੈ ਜਦਕਿ 20 ਮੌਤਾਂ ਹੋ ਚੁਕੀਆਂ ਹਨ। ਫ਼ਿੰਨਲੈਂਡ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਔਸਤ ਉਮਰ 83 ਸਾਲ ਹੈ ਜਦਕਿ ਮਰਨ ਵਾਲਿਆਂ ਵਿੱਚ ਘੱਟ ਉਮਰ 56 ਸਾਲ ਅਤੇ ਵੱਧ ਉਮਰ 101 ਸਾਲ ਦੱਸੀ ਜਾ ਰਹੀ ਹੈ। ਫਿਨਲੈਂਡ ਦੀ ਸਰਕਾਰ ਨੇ ਸਾਰੇ ਸਕੂਲ ਦੋ ਹਫ਼ਤੇ ਪਹਿਲਾ ਹੀ ਬੰਦ ਕਰ ਦਿੱਤੇ ਸਨ ਅਤੇ ਹੁਣ ਸਾਰੇ ਰੈਸਟੋਰੈਂਟ ਅਤੇ ਬਾਰ ਵੀ ਬੰਦ ਕਰ ਦਿੱਤੇ ਗਏ ਹਨ। ਭਾਵੇ ਫ਼ਿੰਨਲੈਂਡ ਵਿੱਚ ਹਾਲੇ ਪੂਰੀ ਤਰਾਂ ਨਾਲ ਲਾਕਡਾਊਨ ਨਹੀਂ ਕੀਤਾ ਗਿਆ ਹੈ ਪਰ ਫ਼ਿੰਨਲੈਂਡ ਦੀ 35 ਸਾਲ ਪ੍ਰਧਾਨ ਮੰਤਰੀ ਸਾਨਾ ਮਾਰੀਨ ਨੇ ਕਿਹਾ ਹੈ ਕਿ ਫ਼ਿੰਨਲੈਂਡ ਦੀ ਸਰਕਾਰ ਇਸ ਮਹਾਂਮਾਰੀ ਦੇ ਆਉਣ ਵਾਲੇ ਕਹਿਰ ਦਾ ਮੁਕਾਬਲਾ ਕਰਨ ਲਈ ਪੂਰੀ ਤਰਾਂ ਨਾਲ ਤਿਆਰੀਆਂ ਕਰ ਰਹੀ ਹੈ।