ਸਿੱਕੀ ਝੱਜੀ ਪਿੰਡ ਵਾਲ਼ਾ (ਇਟਲੀ)

ਇਨਸਾਨ ਨੇ ਜਿਵੇਂ ਜਿਵੇਂ ਕੁਦਰਤ ਦੇ ਦਿੱਤੇ ਤੋਹਫਿਆਂ ਨੂੰ ਅਣਗੋਲਿਆਂ ਕਰਕੇ ਆਪਣੇ ਲਈ ਸੁਖ ਦਾ ਸਾਹ ਲੈਣ ਲਈ ਸਹੂਲਤਾਂ ਪਿੱਛੇ ਭੱਜ ਦੋੌੜ ਲਾਈ, ਠੀਕ ਉਸ ਦੇ ਉਲਟ ਸਮੇਂ ਸਮੇੰ ਕੁਦਰਤੀ ਆਫਤਾਂ ਦਾ ਸਾਹਮਣਾ ਵੀ ਹਰ ਵਾਰ ਕਰਨਾ ਪਿਆ। ਚੀਨ ਤੋਂ ਸ਼ੁਰੂ ਹੋਇਆ ਕਰੋਨਾ ਨਾਮ ਦਾ ਵਾਇਰਸ ਜਿਸ ਨੇ ਚਾਈਨਾ ਦੇ ਹਜਾਰਾਂ ਲੋਕਾਂ ਨੂੰ ਆਪਣੀ ਚਪੇਟ ਚ ਲੈਣ ਤੋਂ ਬਾਅਦ ਯੂਰਪ ਦੇ ਇਟਲੀ, ਸਪੇਨ, ਜਰਮਨੀ ਤੇ ਬੈਲਜੀਅਮ ਵਰਗੇ ਦੇਸ਼ਾਂ ਨੂੰ ਆਪਣੀ ਗਿਰਫਤ ਵਿੱਚ ਲੈਣ ਤੋਂ ਬਾਅਦ ਇਨਾਂ ਮੁਲਕਾਂ ਦੇ ਲੋਕਾਂ ਨੂੰ ਘਰਾਂ ਚ ਰਹਿਣ ਲਈ ਮਜਬੂਰ ਕਰ ਦਿੱਤਾ। ਜਿਥੇ ਅਨੇਕਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਹਨਾਂ ਮੁਲਕਾਂ ਵਿੱਚ ਬਹੁਤ ਹੀ ਵਧੀਆ ਸਹੂਲਤਾਂ ਹੋਣ ਦੇ ਬਾਵਜੂਦ ਵੀ ਤਜਰਬੇਕਾਰ ਡਾਕਟਰਾਂ ਦੀਆਂ ਦੀਆਂ ਟੀਮਾਂ ਵੀ ਆਪਣੀ ਪੂਰੀ ਕੋਸ਼ਿਸ਼ ਲਗਾ ਕੇ ਵੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀਆਂ ਹਜਾਰਾਂ ਜਾਨਾਂ ਬਚਾ ਨਾ ਸਕੀਆਂ। ਕੰਮਾਂ ਕਾਰਾਂ ਦਾ ਮੰਦਾ ਜਿਥੇ ਪੂਰੇ ਵਿਸ਼ਵ ਚ ਇਸ ਵਜਾ ਕਰਕੇ ਮੁੜ ਇੱਕ ਵਾਰ ਫਿਰ ਪਿਆ। ਉਥੇ ਹੀ ਇਸ ਵਾਇਰਸ ਦਾ ਕੋਈ ਇਲਾਜ ਵੀ ਨਹੀਂ ਲੱਭਿਆ ਜਾ ਸਕਿਆ। ਦੁਨੀਆਂ ਭਰ ਵਿੱਚ ਕਿਸੇ ਵੀ ਦੇਸ਼ ਚ ਰਹਿੰਦੇ ਹਾਂ ਉਥੋਂ ਦੇ ਸੇਹਤ ਵਿਭਾਗ ਵਲੋਂ ਜਾਰੀ ਕੀਤੇ ਨਿਯਮਾਂ ਦੀ ਪਾਲਣਾਂ ਕਰਨੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਹ ਗੱਲ ਸਭ ਜਾਣਦੇ ਨੇ ਕਿ ਹੁਣ ਅਸੀਂ ਇਹਨਾਂ ਮੁਲਕਾਂ ਚ ਨਵੇਂ ਨਹੀਂ ਹਾਂ ਆਏ। ਸਾਡੇ ਵੱਡੇ ਵਡੇਰਿਆਂ ਨੇ ਰੋਜੀ ਰੋਟੀ ਦੀ ਭਾਲ ਚ ਇਹਨਾਂ ਮੁਲਕਾਂ ਚ ਅਣਥੱਕ ਮਿਹਨਤ ਕੀਤੀ ਜਿਸ ਦੇ ਬਾਵਜੂਦ ਅਸੀਂ ਇਥੋਂ ਦੀਆਂ ਸੁਖ ਸਹੂਲਤਾਂ ਦਾ ਅਨੰਦ ਮਾਣ ਰਹੇ ਹਾਂ। ਕਨੂੰਨ ਦੀ ਪਾਲਣਾਂ ਕਰਦੇ ਹੋਇਆਂ ਇਹਨਾਂ ਮੁਲਕਾਂ ਦੇ ਬਸ਼ਿੰਦੇ ਹੁੰਦਿਆਂ ਹੋਏ ਸਾਨੂੰ ਚਾਹੀਦਾ ਕਿ ਅੱਜ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਇਸ ਕਰੋਨਾ ਵਾਇਰਸ ਕਰਕੇ ਅੈਮਰਜੈਂਸੀ ਚ ਜੋ ਕਨੂੰਨ ਪਾਸ ਕੀਤੇ ਉਨਾਂ ਦੀ ਉਲੰਘਣਾ ਨਾ ਕਰੀਏ ਤੇ ਸਰਕਾਰਾਂ ਦਾ ਸਾਥ ਦੇਈਏ। ਕੁਝ ਦਿਨਾਂ ਲਈ ਜੇਕਰ ਸਾਡੀਆਂ ਜਾਨਾਂ ਦੀ ਸੁਖ ਲਈ ਜੇਕਰ ਸਾਨੂੰ ਘਰ ਰਹਿਣਾਂ ਪੈ ਰਿਹਾ ਹੈ ਤਾਂ ਉਸ ਵਿੱਚ ਸਾਡਾ ਸਾਰਿਆਂ ਦਾ ਹੀ ਭਲਾ ਹੈ। ਸਫਾਈ ਦਾ ਧਿਆਨ ਰੱਖਦਿਆਂ ਲਾਪਰਵਾਹੀ ਨਾ ਕਰਨ ਲਈ ਬਚਨਬੱਧ ਹੋਣਾਂ ਚਾਹੀਦਾ, ਅਤੇ ਪਾਰਕਾਂ ਵਿੱਚ ਨਹੀਂ ਜਾਣਾ ਚਾਹੀਦਾ। ਬਚਾਅ ਵਿੱਚ ਹੀ ਬਚਾਅ ਹੈ ਦੋਸਤੋ।