22.5 C
United Kingdom
Sunday, June 21, 2026

More

    ਇਸ਼ਕ ਹਕੀਕੀ

    ਇਸ਼ਕ ਹਕੀਕੀ ਰੱਬ ਹੋ ਜਾਣੈ, ਲੱਗਦਾ ਏ ਬੱਸ
    ਇਹ ਤੇ ਦੀਵਾ ਚੁੱਪ-ਚਪੀਤਾ, ਜਗਦਾ ਏ ਬੱਸ
    ਬਹਿ ਜਾਂਦਾ ਕੋਈ ਮਨ ਮਸੀਤੀਂ ਅੰਦਰ ਆ ਕੇ
    ਯਾਰ ਹਸਨ ਜੁ ਬੱਸਰੀ ਮੋਮਣ ਫ਼ਬਦਾ ਏ ਬੱਸ

    ਚਾਰੇ ਖਾਨੇ ਚਿੱਤ…..ਹੂ ਆਸ਼ਿਕ ਕਰ ਛੱਡਦੈ
    ਚਾਰੇ ਪਾਸੇ ਦਿਸਦਾ ਜਲਵਾ ਰੱਬ ਦਾ ਏ ਬੱਸ
    ਧੁਰ ਅੰਦਰ ਚਾਨਣ ਹਨ੍ਹੇਰੀ ਝੁੱਲ ਗਈ ਏ
    ਮੌਲਾ ਰੱਖਿਆ ਹੱਥ ਕਲਬ ਤੇ ਜਦ ਦਾ ਏ ਬੱਸ

    ਬਾਦਸ਼ਾਹੀ ਮਸਕੀਨੀ ਚੋਲੇ ਪਾ ਲਏ ਨੇ
    ਅੱਠੇ ਪਹਿਰ ਏ ਰੁਤਬਾ ਰਹਿੰਦਾ ਵਧਦਾ ਏ ਬੱਸ
    ਦਿਲਬਰ ਦੀ ਸੂਰਤ ਹੀ ਅੱਲਾ ਹੋ ਗਈ ਏ
    ਅਲਫ਼ ਇਸ਼ਕ ਦੇ ਅੰਦਰ ਜਾਂਦਾ ਦੱਬਦਾ ਏ ਬੱਸ

    ਓਹਦਾ ਪਤਾ ਕੀ ਪੁੱਛਣਾ, ਜਿਹੜਾ ਹਰ ਥਾਂ ‘ਤੇ
    ਕਮਲਾ ਆਸ਼ਕ ਵਿੱਚ ਗੁਫ਼ਾਈਂ ਯੱਭਦਾ ਏ ਬੱਸ
    “ਰਾਵੀ” ਖੁਦੀ ਮਿਟਾ ਕੇ ਜਿਸ ਨੂੰ ਲੱਭਿਆ ਏ
    ਉਹ ਖੁਦਾ ਤੇ ਅੰਦਰ ਹੀ ਹੁਣ ਲੱਭਦਾ ਏ ਬੱਸ

    ਬਿਨ ਸਮਾਧੀ ਰੂਹ ਬਿਸਮਾਦੀ ਹੋ ਜਾਂਦੀ ਐ
    ਮੂੰਹ ਲਾ ਤਾਲੇ, ਇਸ਼ਕ ਹੱਡਾਂ ਨੂੰ ਚੱਬਦਾ ਏ ਬੱਸ
    ਕਿਸੇ ਨੇ ਤੱਕੀ, ਖੋਲ੍ਹ ਮਜ਼ਾਰ ਫ਼ਕੀਰਾ ਦੀ??
    ਵਿੱਚੋਂ ਜੱਨਤ ਦਾ ਦਰਵਾਜ਼ਾ ਲੰਘਦਾ ਏ ਬੱਸ….

      -ਰਾਵੀ ਕੌਰ
    (ਨਿਊਯਾਰਕ)
    rkaur445@gmail.com

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!