ਦੁੱਖ ਦੂਰ ਭਜਾਵਣ
ਸੁੱਖ ਨੇੜੇ ਲਿਆਵਣ
ਇਕੱਠੇ ਬੈਠ ਕੇ ਖਾਵਣ
ਸਾਰੇ ਸੁੱਖੀ ਵੱਸਣ
ਓ ਰੱਬਾ ਠੰਡੀਆਂ ਹਵਾਵਾਂ ਵੱਗਣ ।।
ਮੁਲਕ ਮੇਰੇ ਦੇ੍ ਸੋਹਣੇ ਗੱਭਰੂ
ਜੁਗ ਜੁਗ ਜੀਣ ,ਤੇ ਹੱਸਣ
ਜੁੱਗ ਜੁੱਗ ਜਿਊਂਦੀਆ ਰਹਿਣ ਮੁਟਿਆਰਾਂ
ਗਿੱਧਾ ਪਾਉਣ ਤੇ ਸੁੱਖੀ ਵੱਸਣ
ਓ ਰੱਬਾ ਠੰਡੀਆਂ ਹਵਾਵਾਂ ਵੱਗਣ ।।
ਦੁੱਧ ਮੱਖਣਾਂ ਨਾਲ ,ਪਲੇ ਜਵਾਨੀ
ਸਾਰੇ ਨਸ਼ਿਆਂ ਤੋਂ ਪਾਸਾ ਵੱਟਣ
ਭਾਈ- ਭਾਈ ਦਾ ਆੜੀ ਬਣਜੇ
ਵਧੀਆ ਕੋਈ ਲਿਖਾਰੀ ਬਣਜੇ
ਜਤੀ ਸਤੀ ਰਹਿਣ , ਲੰਗੋਟੇ ਕੱਸਣ
ਓ ਰੱਬਾ ਠੰਡੀਆਂ ਹਵਾਵਾਂ ਵੱਗਣ।।
ਫੌਜ਼ੀ ਆਪਣੀ ਧਰਤ ਬਚਾਵਣ
ਮਾਂ ਦੀ ਮਿੱਟੀ ਦਾ ਕਰਜ਼ਾ ਲਾਵਣ
ਦਿਨ ਰਾਤ ਉਹ ਪਹਿਰਾ ਦੇਵਣ
ਅਣਖੀਂ, ਸੂਰਬੀਰ,ਤੇ ਉਹ ਯੋੋਧੇ
ਧੁਰ ਦਰਗਾਹੋਂ, ਅਸੀਸਾਂ ਖੱਟਣ
ਓ ਰੱਬਾ ਠੰਡੀਆਂ ਹਵਾਵਾਂ ਵੱਗਣ ।।