ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਐਤਵਾਰ 7 ਜੂਨ ਨੂੰ ਬਾਅਦ ਦੁਪਹਿਰ 1 ਵਜੇ ਤੋਂ ਬਾਅਦ ਵੈਂਬਲੀ ਦੇ ਇੱਕ ਪਾਰਕ ਵਿੱਚ ਦੋ ਔਰਤਾਂ ਨੂੰ ਮਿ੍ਤਕ ਪਾਇਆ ਗਿਆ।
ਇਸ ਸੰਬੰਧ ਵਿੱਚ ਮੈਟਰੋਪੋਲੀਟਨ ਪੁਲਿਸ ਨੂੰ ਦੋ ਔਰਤਾਂ ਨੂੰ ਬੇਹੋਸੀ ਵਿੱਚ ਪਾਏ ਜਾਣ ‘ਤੇ ਲੋਕਾਂ ਦੁਆਰਾ ਕਾਲ ਕਰਕੇ ਵੈਂਬਲੀ ਦੇ ਫ੍ਰੀਐਂਟ ਕੰਟਰੀ ਪਾਰਕ ਵਿੱਚ ਬੁਲਾਇਆ ਗਿਆ ਸੀ। ਪੁਲਿਸ ਅਧਿਕਾਰੀ ਐਤਵਾਰ (7 ਜੂਨ) ਨੂੰ ਬਾਅਦ ਦੁਪਹਿਰ 1 ਵਜੇ ਤੋਂ ਬਾਅਦ, ਉੱਤਰੀ ਪੱਛਮੀ ਲੰਡਨ ਦੇ ਸਲੋੋਹ ਵੇਅ ਤੋਂ ਇਸ ਪਾਰਕ ਵੱਲ ਗਏ। ਪੁਲਿਸ ਦੇ ਪਹੁੰਚਣ ‘ਤੇ ਦੋਵੇਂ ਔਰਤਾਂ ਮ੍ਰਿਤਕ ਪਾਈਆਂ ਗਈਆਂ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਮੌਤ ਦੇ ਕਾਰਨ ਵੀ ਸਪੱਸ਼ਟ ਨਹੀਂ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਮੌਤ ਦੇ ਸਬੰਧ ਵਿਚ ਕੋਈ ਗ੍ਰਿਫ਼ਤਾਰੀ ਵੀ ਨਹੀਂ ਹੋਈ ਹੈ।