ਅਮਨਦੀਪ ਕੌਰ ਜਲੰਧਰੀ
88720-40085
ਮਾਇਆ ਨਗਰੀ ਤੈਨੂੰ ਠੱਗਿਆ ਸੱਜਣਾ,
ਬਹਿ ਗਿਓਂ ਸੱਚੇ ਰਿਸ਼ਤੇ ਭੁਲਾ ਕੇ |
ਓਹਨਾ ਰਿਸ਼ਤਿਆਂ ਕੁਝ ਨੀ ਦੇਣਾ,
ਇੱਕ ਦਿਨ ਜਾਣਗੇ ਪਿੱਠ ਤੇਰੀ ਲੁਆ ਕੇ |
ਜਿੰਨਾ ਚਿਰ ਜੇਬ ਵਿੱਚ ਪੈਸਾ,
ਰਿਸ਼ਤੇ ਗੰਢਣਗੇ ਘੁੰਮ – ਘੁੰਮਾ ਕੇ |
ਜਵਾਨੀ ਤੱਕ ਹੀ ਸਾਥ ਦੇਣਗੇ,
ਬਹਿ ਜਾਵੇਂਗਾ ਸਭ ਕੁਝ ਗਵਾ ਕੇ।
ਇੱਕ ਵਾਰ ਜੋ ਏਸ ਦਲਦਲ ਵਿੱਚ ਫਸਿਆ,
ਬਹਿੰਦਾ ਕਾਲ਼ਿਖ ਮਲਾ ਕੇ।
ਖੁੰਝਿਆ ਵੇਲ਼ਾ ਹੱਥ ਨੀ ਆਉਂਦਾ,
ਦੇਖ ਲਓ ਹੱਥ ਤੇ ਸਰੋਂ ਅਜ਼ਮਾ ਕੇ।
ਸੁਣ ਸੱਜਣਾ ਤੂੰ ਅਜੇ ਵੀ ਸੰਭਲ ਜਾ,
ਨਹੀਂ ਤਾਂ ਬਹਿ ਜਾਏਂਗਾ ਕਦਰ ਘਟਾ ਕੇ।