ਹਰਜਿੰਦਰ ਗੁਲਪੁਰ
ਭਾਂਤ ਭਾਂਤ ਦੀ ਅੱਗ ਹੁੰਦੀ ਹੈ,
ਹਰ ਅੱਗ ਦੀ ਹੀ ਰਾਖ ਨੀ ਹੁੰਦੀ।
ਮਨ ਦੀ ਧਰਤ ‘ਤੇ ਜੋ ਰੁੱਖ ਉੱਗਦੇ,
ਉਹਨਾਂ ਦੀ ਕੋਈ ਸ਼ਾਖ ਨੀ ਹੁੰਦੀ।
ਕਾਹੜਾ ਰੋਜ ਬਣਾਉਂਦੇ ਲੋਕੀ,
ਹਰ ਕਾਹੜੇ ਵਿੱਚ ਦਾਖ ਨੀ ਹੁੰਦੀ।
ਚਾਟ ਫਰੂਟ ਦੀ ਵੀ ਖਾਂਦੇ ਨੇ,
ਹਰ ਇੱਕ ਚਾਟ ‘ਚ ਨਾਖ਼ ਨੀ ਹੁੰਦੀ।
ਸਾਰੇ ਪੱਤਰ ਪੁੱਜ ਜਾਂਦੇ ਨੇ,
ਲੱਗੀ ਹੋਈ ਕੋਈ ਲਾਖ ਨੀ ਹੁੰਦੀ।
ਬਣ ਗਏ “ਸਾਧੂ ਸੰਤਾਂ ਤੋਂ” ਹੁਣ,
ਕਤਲਾਂ ਦੀ ਗੱਲ ਆਖ ਨੀ ਹੁੰਦੀ।