5.2 C
United Kingdom
Wednesday, May 7, 2025
More

    “ਮੋਗਾ ਪੁਲਿਸ ਨੂੰ ਸ਼ਾਬਾਸ਼” ਜ਼ਰੂਰ ਕਹੋਂਗੇ ਖ਼ਬਰ ਪੜ੍ਹ ਕੇ

    ਮੋਗਾ (ਮਿੰਟੂ ਖੁਰਮੀ)

    ਮੋਗਾ ਪੁਲਿਸ ਦੇ 1552 ਕਰਮਚਾਰੀਆਂ ਵੱਲੋ ਇੱਕ ਦਿਨ ਦੀ ਤਨਖਾਹ ਕੋਵਿਡ ਫੰਡ ਲਈ ਦਾਨ-ਐਸ.ਐਸ.ਪੀ.
    ਮੋਗਾ ਪੁਲਿਸ ਵੱਲੋ ਕਰੋਨਾਵਾਈਰਸ ਖਿਲਾਫ ਜੰਗ ਲੜਦਿਆਂ ਆਪਣੀ ਇੱਕ ਦਿਨ ਦੀ ਤਨਖਾਹ ਕੋਵਿਡ ਰਿਲੀਫ ਫੰਡ ਵਿਖੇ ਦਾਨ ਕੀਤੀ ਗਈ ਹੈ। ਇਨ੍ਹਾਂ ਪੁਰਸ਼ ਅਤੇ ਮਹਿਲਾਵਾਂ ਕਰਮਚਾਰੀਆਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਕਿਹਾ ਕਿ ਇਸ ਵਿੱਚ ਜ਼ਿਲ੍ਰਾ ਮੋਗਾ ਦੇ ਸਾਰੇ ਹੀ 1552 ਅਫ਼ਸਰਾਂ ਅਤੇ ਕ੍ਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਪਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੋਗਾ ਪੁਪਿਲਸ ਵੱਲੋ ਨਿਰੰਤਰ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਨਾਲ ਹੀ ਇਸ ਔਖੀ ਘੜੀ ਵਿੱਚ ਉਨ੍ਹਾਂ ਵੱਲੋ ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ।
    ਇਨ੍ਹਾਂ 1552 ਕਰਮਚਾਰੀਆਂ ਵਿੱਚ 11 ਗਜ਼ਟਿਡ ਅਫ਼ਸਰ, 112 ਨਾਲ ਗਜਟਿਡ ਅਫ਼ਸਰ ਅਤੇ 1492 ਹੋਰ ਅਹੁਦਿਆਂ ਉੱਤੇ ਕੰਮ ਕਰ ਰਹੇ ਲੋਕ ਸ਼ਾਮਿਲ ਹਨ;।
    ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਮੋਗਾ ਪੁਲਿਸ ਦੇ ਸੀ.ਆਈ.ਏ. ਸਟਾਫ ਵੱਲੋ 1 ਲੱਖ ਰੁਪਏ ਦਾਨ ਕੀਤੇ ਗਏ ਹਨ। ਸੀ.ਆਈ.ਏ. ਸਟਾਫ ਵੱਲੋ ਇੱਕ ਲੱਖ ਰੁਪਏ ਦਾ ਚੈੱਕ ਐਸ. ਐਸ.ਪੀ. ਮੋਗਾ ਨੁੰ ਦਿੱਤਾ ਗਿਆ ਜਿੰਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਸ.ਐਸ.ਪੀ. ਸ੍ਰੀ ਗਿੱਲ ਨੇ ਕਿਹਾ ਕਿ ਸੀ.ਆਈੲੈ ਵੱਲੋ ਦਿੱਤੇ ਗਏ ਪੈਸਿਆ ਨਾਲ ਪੁਲਿਸ ਵਾਲਿਆਂ ਲਈ ਮਾਸਕ, ਦਸਤਾਨੇ ਅਤੇ ਸੈਨੇਟਾਈਜਰ ਖਰੀਦੇ ਜਾਣਗੇ। ਨਾਲ ਹੀ ਜ਼ਿਲ੍ਹੇ ਦੇ ਵੱਖ ਵੱਖ ਨਾਕਿਆਂ ਉੱਤੇ ਤਾਇਨਾਤ ਮੁਲਾਜ਼ਮਾਂ ਨੂੰ ਖਾਣਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੇ ਫੰਡਾਂ ਨੁੰ ਪੁਲਿਸ ਦੀ ਭਲਾਈ ਲਈ ਇਸਤੇਮਾਲ ਕੀਤਾ ਜਾਵੇਗਾ।,
    ਇਸ ਤੋ ਇਲਾਵਾ ਪੰਜਾਬ ਪੁਲਿਸ ਦੇ ਆਦੇਸ਼ਾਂ ਉੱਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋ 24 ਕੈਪ ਪ੍ਰਵਾਸੀਆਂ ਲਹੀ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗਿੱਲ ਨੇ ਦੱਸਿਆ ਕਿ 72 ਪ੍ਰਵਾਸੀ ਰਾਧਾਸੁਆਮੀ ਆਸ਼ਰਮ, ਅੰਮ੍ਰਿਤਸਰ ਰੋਡ ਵਿਖੇ ਠਹਿਰੇ ਹੋਏ ਹਨ। ਇੱਥੇ ਇਨ੍ਹਾਂ ਲੋਕਾਂ ਨੂੰ ਰਹਿਣ ਦੇ ਨਾਲ ਨਾਲ ਮੁਫ਼ਤ ਖਾਣੇ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਨਾਲ ਹੀ ਕਰੋਨਾ ਵਾਈਰਸ ਨੂੰ ਦੂਰ ਰੱਖਣ ਲਈ ਸਮਾਜਿਕ ਦੂਰੀ ਦੇ ਪੈਮਾਨੇ ਅਤੇ ਸਾਫ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਪਾਂ ਦਾ ਮੁੱਖ ਮੰਤਵ ਪ੍ਰਵਾਸੀਆਂ ਦੀ ਆਵਾਜਾਈ ਰੋਕਣੀ ਹੈ,ਤਾਂ ਜੋ ਵਾਈਰਸ ਨੂੰ ਫੇੈਲਣ ਦਾ ਮੌਕਾ ਨਾ ਮਿਲੇ। ਇਨ੍ਹਾਂ ਸਾਰੇ ਰਾਹਤ ਕੇਦਰਾਂ ਉੱਤੇ ਸੈਨੀਟਾਈਜਡ ਗੱਦੇ ਅਤੇ ਹੋਰ ਚੀਜ਼ਾਂ ਮੁਹੱਈਆਕਰਵਾਈਆਂ ਗਈਆਂ ਹਨ।
    ਇਹ ਕੇਦਰ ਰਾਧਾਸੁਆਮੀ ਡੇਰਾ-2 ਲੰਡੇਕੇ, ਡੇਰਾ ਬਾਬਾ ਲਛਮਣਸਿੱਧਾ ਮੱਲੀਆਂਵਾਲਾ, ਰਾਧਾ ਸੁਆਮੀ ਆਸ਼ਰਮ ਡਗਰੂ, ਬੱਸੀ ਪੈਲੇਸ ਧਰਮਕੋਟ, ਰਾਧਾਸੁਆਮੀ ਡੇਰਾ ਧਰਮਕੋਟ, ਰਾਧਾਸੁਆਮੀ ਡੇਰਾ ਠੂਠਗੜ, ਰਾਧਾਸੁਆਮੀ ਡੇਰਾ ਕਮਿਊਨਿਟੀ ਹਾਲ ਮਸੀਤਾਂ ਰੋਡ ਕੋਟ ਈਸੇ ਖਾਂ, ਰਾਧਾਸੁਆਮੀ ਡੇਰਾ ਕੋਟ ਈਸੇ ਖਾਂ, ਲੈਡਮਾਰਕ ਪਲੇਸ ਲਹਿਣਾ, ਮਿੰਨੀ ਮੈਰਿਜ ਪੈਲੇਸ ਮਹਿਣਾ, ਰਾਧਾਸੁਆਮੀ ਡੇਰਾ ਫਤਹਿਗੜ੍ਹ ਪੰਜਤੂਰ, ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ, ਰਾਧਾਸੁਆਮੀ ਡੇਰਾ ਨਿਹਾਲ ਸਿੰਘ ਵਾਲਾ, ਤਾਇਲ ਧਰਮਸ਼ਾਲਾ ਬੱਧਨੀ ਕਲਾਂ, ਰਾਧਾਸੁਆਮੀ ਡੇਰਾ ਦੌਧਰ, ਸਰਕਾਰੀ ਹਾਈ ਸਕੂਲ ਅਜੀਤਵਾਲ, ਰਾਧਾਸੁਆਮੀ ਡੇਰਾ ਅਜੀਤਵਾਲ, ਜਨਤਾ ਧਰਮਸ਼ਾਲਾ ਬਾਘਾਪੁਰਾਣਾ, ਡੀ.ਐਮ. ਪੈਲਸ ਬਾਘਾਪੁਰਾਣਾ, ਰੋਇਲ ਪੈਲੇਸ਼ ਲੰਗੇਆਣਾ, ਰਾਧਾਸੁਆਮੀ ਡੇਰਾ ਬਾਘਾਪੁਰਾਣਾ, ਰਾਧਾਸੁਆਮੀ ਡੇਰਾ ਘੋਲੀਆ ਖੁਰਦ, ਰਾਧਾਸੁਆਮੀ ਡੇਰਾ ਮੱਲਾ ਖੁਰਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    07:50