
ਹਵਾ ਵਿੱਚ ਸਵਾਰ ਹੋ
ਤੁਣਕਾ ਨਹੀਂ ਚਾਹੁੰਦੀ ਪਤੰਗ,
ਉਹ ਉੱਡਦੀ
ਗੱਲਾਂ ਕਰਦੀ ਅਸਮਾਨ ਨਾਲ
ਮਨ ਦੀ ਮੌਜ ‘ਚ
ਤਰਦੀ ਹੈ, ਨਾ ਡਰਦੀ ਹੈ
ਨਾ ਕਿਸੇ ਨੂੰ ਡਰਾਉਂਦੀ ਹੈ ।
ਸਗੋਂ ਮਨੁੱਖ ਨੂੰ
ਪ੍ਰੇਰਦੀ ਹੈ ਉੱਡਣ ਲਈ,
ਪਰ ਮਨੁੱਖ
ਜਦੋਂ ਉੱਡਦਾ ਹੈ ਉਤਲੀ ਹਵਾ ‘ਚ ,
ਤਾਂ ਧਰਤੀ ਨਾਲੋਂ
ਤੋੜਦਾ ਹੈ ਰਿਸ਼ਤਾ
ਹੰਕਾਰ ਦੀ ਮਾਰ ‘ਚ
ਉਬਾਲ ਵਾਂਗ ਉੱਬਲਦਾ
ਤੇ
ਝੱਗ ਵਾਂਗੂੰ ਬਹਿੰਦਾ ਹੈ ।
9855038775