13.5 C
United Kingdom
Saturday, May 31, 2025
More

    “ਜਾਦੂ ਦੀ ਪੁੜੀ” ਦੀ ਸ਼ੂਟਿੰਗ ਮੁਕੰਮਲ

    ਪਿਛਲੇ ਦਿਨੀਂ ਪਿੰਡ ਠੱਠੀ ਭਾਈ ਅਤੇ ਆਸ ਪਾਸ ਦੀਆਂ ਲੁਕੇਸਨਾਂ ‘ਤੇ ਸਾਹਿਲ ਪ੍ਰੋਡਕਸ਼ਨ ਦੀ ਪੇਸ਼ਕਸ਼ ਸ਼ੌਰਟ ਮੂਵੀ “ਜਾਦੂ ਦੀ ਪੁੜੀ” ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਜਿਸ ਨੂੰ ਬਹੁਤ ਜਲਦ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਫਿਲਮ ਦੇ ਨਿਰਦੇਸ਼ਕ ਜਗਦੀਸ਼ ਪ੍ਰੀਤਮ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਇੱਕ ਵੱਖਰੇ ਵਿਸ਼ੇ ‘ਤੇ ਬਬਲੀ ਸੇਖੋਂ ਵੱਲੋਂ ਲਿਖੀ ਕਹਾਣੀ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਵਧੀਆ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਵਿੱਚ ਅਦਾਕਾਰ ਚੌਧਰੀ ਗੁੰਮਟੀ, ਵੀਰਪਾਲ ਘਾਰੂ, ਸੁਖਚੈਨ ਸਿੰਘ ਠੱਠੀ ਭਾਈ, ਜਗਦੀਸ਼ ਪ੍ਰੀਤਮ, ਜਗਰੂਪ ਸਿੰਘ, ਗੁਰਤੇਜ ਸੇਖੋਂ , ਡਾਕਟਰ ਗੁਰਜੀਤ ਸਿੰਘ ਤੇ ਗੁਰਵਿੰਦਰ ਬਰਾੜ ਨੇ ਮੁੱਖ ਭੂਮਿਕਾ ਨਿਭਾਈਆਂ ਹਨ। ਕੈਮਰਾਮੈਨ ਜੱਗੀ ਨੇ ਕਲਾਤਮਕ ਢੰਗ ਨਾਲ ਇਸ ਨੂੰ ਫ਼ਿਲਮਾਇਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਸਾਰੀ ਟੀਮ ਦੀ ਮੇਹਨਤ ਜ਼ਰੂਰ ਰੰਗ ਲਿਆਵੇਗੀ।
    ਸੁਖਚੈਨ ਸਿੰਘ ਠੱਠੀ,
    8437932924

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    00:32