ਦੁੱਖਭੰਜਨ ਸਿੰਘ ਰੰਧਾਵਾ
0351920036369
ਗੁਜਰੇ ਜਨਮ ਦੀ ਰਸਮ ਪੁਰਾਣੀਂ,
ਅੱਜ ਸਾਨੂੰ ਪੈ ਗਈ ਨਿਭਾਣੀਂ।
ਹੈ ਕੈਸਾ ਰਿਸ਼ਤਾ ਏ ਕੈਸਾ ਬੰਧਨ,
ਦੱਸ ਮਹਿਬੂਬ ਤੂੰ ਪਿਆਰਾਂ ਦਾ।
ਤੂੰ ਹੀ ਤੂੰ ਨਜ਼ਰੀਂ ਹੁਣ ਆਵੇਂ,
ਨਈਂ ਡਰ ਰਿਹਾ ਤਲਵਾਰਾਂ ਦਾ।
ਏ ਤਾਂ ਮੰਨਦਾ ਹਾਂ ਮੈਂ ਰੱਬ,
ਸਭ ਦੇ ਰੰਗ ਹੁੰਦੇ ਨੇਂ।
ਉਸਨੇ ਕਿਸਨੂੰ ਕਿਵੇਂ ਮਿਲਾਉਣਾ,
ਸਭ ਓਸ ਦੇ ਢੰਗ ਹੁੰਦੇ ਨੇਂ।
ਹੁਣ ਚਾਹੇ ਆ ਜਾਵੇ ਪਰਲੋ,
ਡਰ ਨਹੀਂ ਸਰਕਾਰਾਂ ਦਾ।
ਤੂੰ ਹੀ ਤੂੰ ਹੁਣ ਨਜਰੀਂ ਆਵੇਂ
ਐਸਾ ਕੋਈ ਖੂਹ ਦੱਸ ਮੈਨੂੰ,
ਜਿਸ ਦੇ ਵਿੱਚ ਮੈਂ ਡੁੱਬ ਕੇ ਮਰਜਾਂ।
ਜਾਂ ਤਾਂ ਮੈਂ ਇੱਕ ਤੈਨੂੰ ਜਿੱਤਲਾਂ,
ਜਾਂ ਤਾਂ ਫਿਰ ਮੈਂ ਸਭ ਕੁਝ ਹਰ ਜਾਂ।
ਹੁਣ ਤਾਂ ਬਸ ਜਿੱਤਣ ਨੂੰ ਤੂੰ ਏਂ,
ਡਰ ਰਿਹਾ ਨਾ ਹਾਰਾਂ ਦਾ।
ਤੂੰ ਹੀ ਤੂੰ ਹੁਣ ਨਜਰੀਂ ਆਵੇਂ
ਐਸੀ ਕੋਈ ਅੱਗ ਦੱਸ ਮੈਨੂੰ,
ਜੋ ਮੇਰੇ ਹੱਡ ਨੂੰ ਸਾੜ ਕੇ ਰੱਖਦੇ।
ਤਪਜਾਂ ਮੈਂ ਤੰਦੂਰ ਦੇ ਵਾਗੂੰ,
ਤੇ ਓ ਮੈਨੂੰ ਰਾੜ ਕੇ ਰੱਖਦੇ।
ਹੁਣ ਤਾਂ ਮੈਨੂੰ ਯਕੀਨ ਰਹਿ ਗਿਐ,
ਕੀਤੇ ਹੋਏ ਇਤਬਾਰਾਂ ਦਾ।
ਤੂੰ ਹੀ ਤੂੰ ਹੁਣ ਨਜਰੀਂ ਆਵੇਂ
ਤੇਰੀ ਦੀਦ ਤਾਂ ਮੈਨੂੰ ਆਪ,
ਖੁਦਾ ਲਗਦੀ ਏ।
ਜੇ ਹੱਥ ਵੀ ਚੁੱਕੇਂ ਮੇਰੇ ਤੇ,
ਓ ਦੁਆ ਲਗਦੀ ਏ।
ਨਾ ਹੀ ਡਰ ਹੁਣ ਰਿਹਾ ਮੌਤ ਦਾ,
ਤੇ ਨਾ ਪੈਰੀਂ ਚੁੱਭੇ ਖਾਰਾਂ ਦਾ।
ਤੂੰ ਹੀ ਤੂੰ ਹੁਣ ਨਜਰੀਂ ਆਵੇਂ
ਦੁਨੀਆਂ ਹਰ ਚੀਜ ਚੋਂ ਮਤਲਬ,
ਕੱਢਦੀ ਕਿੰਨੀ ਮਤਲਬ ਖੋਰੀ ਏ।
ਦਾਤੀ ਨੂੰ ਦੰਦੇ ਇੱਕ ਪਾਸੇ,
ਪਰ ਦੁਨੀਆਂ ਨੂੰ ਦੰਦੀ ਦੋਹਰੀ ਏ।
ਦੁੱਖਭੰਜਨ ਰਏ ਟੁੱਟਿਆ ਜੱਗ ਤੋਂ,
ਰਵੇ ਕਾਫਲਾ ਨਾਲ ਵਿਚਾਰਾਂ ਦਾ।
ਤੂੰ ਹੀ ਤੂੰ ਹੁਣ ਨਜਰੀਂ ਆਵੇਂ,
ਨਈਂ ਡਰ ਰਿਹਾ ਤਲਵਾਰਾਂ ਦਾ।