7.5 C
United Kingdom
Sunday, March 8, 2026

More

    ਖੁਸ਼ ਰਹੋ, ਮਸਤ ਰਹੋ

    ਅਸੀਂ ਅਕਸਰ ਹੀ ਸਾਰਿਆਂ ਨੇ ਸੁਣਿਆ ਹੈ ਕਿ “ਹੱਸਦਿਆਂ ਦੇ ਘਰ ਵੱਸਦੇ” ਜਾਂ “ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਮੁਰਦਾ ਦਿਲ ਕਿਆ ਖਾਕ ਜੀਆਂ ਕਰਤੇ ਹੈ।” ਸੱਚ ਹੀ ਹੈ ਜਿਸ ਨੂੰ ਜਿੰਦਗੀ ਜਿਉਣ ਦੀ ਕਲਾ ਆ ਗਈ, ਉਹ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਿਉਦੇ ਹਨ । ਸਾਨੂੰ ਚਾਹੀਦਾ ਹੈ ਕਿ ਹਮੇਸ਼ਾ ਹੀ ਖੁਸ਼ ਰਹੀਏ ,ਕਦੇ ਵੀ ਕਿਸੇ ਦੇ ਨਾਲ ਛੋਟੀ-ਛੋਟੀ ਗੱਲ ਦਾ ਗੁੱਸਾ ਨਾਂ ਕਰੀਏ।ਅਸੀਂ ਗੁੱਸਾ ਕਰਕੇ ਆਪਣਾ ਮੂਡ ਤਾਂ ਖ਼ਰਾਬ ਕਰਦੇ ਹੀ ਹਾਂ ,ਪਰ ਉਸ ਦੇ ਨਾਲ -ਨਾਲ ਅਸੀਂ ਆਪਣੇ ਆਸ -ਪਾਸ ਦਾ ਸਾਰਾ ਵਾਤਾਵਰਨ ਹੀ ਗੁੱਸੇ ਵਾਲਾ ਸਿਰਜ ਦਿੰਦੇ ਹਾਂ।ਸਾਨੂੰ ਆਪਣੀਆਂ ਖੁਸ਼ੀਆਂ ਛੋਟੀਆਂ -ਛੋਟੀਆਂ ਗੱਲਾਂ ਵਿੱਚੋਂ ਹੀ ਲੱਭਣੀਆਂ ਚਾਹੀਦੀਆਂ ਹਨ ।ਵੱਡੀਆਂ ਚੀਜ਼ਾਂ ( ਖਾਹਿਸ਼ਾਂ )ਪਿੱਛੇ ਪੈ ਕੇ ਅਸੀ ਉਨ੍ਹਾਂ ਖੁਸ਼ੀਆਂ ਨੂੰ ਵੀ ਆਪਣੀਆਂ ਅੱਖੋਂ ਓਹਲੇ ਕਰ ਦਿੰਦੇ ਹਾਂ, ਜੋ ਸਾਨੂੰ ਮਿਲ ਰਹੀਆਂ ਹੁੰਦੀਆਂ ਹਨ ।ਸਾਨੂੰ ਕਦੇ ਵੀ ਬੀਤ ਚੁੱਕੇ ਸਮੇਂ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਕਿਉਂਕਿ ਬੀਤ ਗਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਅਤੇ ਅਸੀ ਉਸ ਬਾਰੇ ਕੁਝ ਵੀ ਨਹੀਂ ਕਰ ਸਕਦੇ ਹੁੰਦੇ। ਦੂਸਰਾ ਸਾਨੂੰ ਭਵਿੱਖ ਬਾਰੇ ਪ੍ਰੇਸ਼ਾਨ ਦੀ ਲੋੜ ਹੈ ਕਿਉਂਕਿ ਕੱਲ੍ਹ ਕੀ ਹੋਵੇਗਾ ਕਿੰਝ ਹੋਵੇਗਾ,ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਹੁੰਦਾ, ਬਲਕਿ ਸਾਨੂੰ ਅੱਜ ਵਿੱਚ ਹੀ ਜਿਊਣ ਦੀ ਲੋੜ ਹੁੰਦੀ ਹੈ ।ਅਸੀਂ ਆਪਣਾ ਅੱਜ ਵਧੀਆ ਜੀ ਲਈਏ ਤਾਂ ਭਵਿੱਖ ਆਪਣੇ ਆਪ ਹੀ ਵਧੀਆ ਹੋਵੇਗਾ ।ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ।ਸਾਨੂੰ ਭਵਿੱਖ ਨੂੰ ਭਵਿੱਖ ਤੇ ਹੀ ਛੱਡ ਦੇਣਾ ਚਾਹੀਦਾ ਹੈ ,ਹਰ ਦਿਨ ਇੰਝ ਜੀਣਾ ਚਾਹੀਦਾ ਹੈ ਕਿ ਜਿਵੇਂ ਸਾਡੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ,ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦਾ ਲੁਤਫ ਉਠਾ ਸਕਦੇ ਹੋ, ਜੇਕਰ ਕੋਈ ਪ੍ਰੇਸ਼ਾਨੀ ਆ ਵੀ ਜਾਂਦੀ ਹੈ ਤਾਂ ਉਸ ਤੋਂ ਪ੍ਰੇਸ਼ਾਨ ਹੋਣ ਦੀ ਬਜਾਏ ,ਸਾਨੂੰ ਉਸ ਦਾ ਹੱਲ ਕੱਢਣਾ ਚਾਹੀਦਾ ਹੈ। ਜੇਕਰ ਅਸੀਂ ਹੱਲ ਨਹੀਂ ਲੱਭ ਸਕਦੇ ਤਾਂ ਦੂਸਰੇ ਦੀ ਸਲਾਹ ਲੈਣੀ ਚਾਹੀਦੀ ਹੈ। ਉਹ ਕਈ ਵਾਰ ਸਾਡੇ ਮੁਸ਼ਕਿਲ ਦਾ ਹੱਲ ਕਿਸੇ ਦੂਸਰੇ ਦੇ ਕੋਲ ਸਾਧਾਰਨ ਜਿਹੀ ਸਲਾਹ ਨਾਲ ਹੀ ਮਿਲ ਜਾਂਦਾ ਹੈ।ਜੋ ਕੁਝ ਸਾਡੇ ਕੋਲ ਹੈ ਉਸ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ, ਦੂਸਰੇ ਦੀਆਂ ਸੁੱਖ- ਸੁਵਿਧਾ ਨੂੰ ਦੇਖ ਕੇ ਐਵੇਂ ਹੀ ਪ੍ਰੇਸ਼ਾਨੀ ਵਿੱਚ ਨਹੀਂ ਪੈਣਾ ਚਾਹੀਦਾ .ਜਦੋਂ ਵੀ ਕਦੇ ਵਿਹਲਾ ਸਮਾਂ ਮਿਲਦਾ ਹੈ ਸਾਨੂੰ ਚੰਗੀਆ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਜਾਂ ਫਿਰ ਪਰਿਵਾਰ ਦੇ ਸਾਰੇ ਮੈਬਰਾਂ ਵਿੱਚ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਪਰਿਵਾਰ ਦੇ ਸਾਰੇ ਮੈਬਰਾਂ “ਚ ਨੇੜਤਾ ਬਣੀ ਰਹਿੰਦੀ ਹੈ। ਦੂਸਰਾ ਬਜੁਰਗਾਂ ਦੇ ਕੋਲ ਬੈਠ ਕੇ ਅਸੀਂ ਆਪਣੇ ਅਾਪ ਨੂੰ ਬੱਚੇ ਹੀ ਮਹਿਸੂਸ ਕਰਾਂਗੇ। ਇਸ ਲਈ ਸਾਨੂੰ ਜਿੰਦਗੀ ਜਿੱਥੋਂ ਤੱਕ ਹੋ ਸਕੇ ਜੀਵਨ ਖੁਸ਼ੀ ਨਾਲ ਜਿਉਣੀ ਚਾਹੀਦੀ ਹੈ। ਜੇ ਸਮਾਂ ਅਸੀਂ ਜੀਅ ਲੈਦੇ ਹਾਂ ਉਹ ਕਦੇ ਵੀ ਵਾਪਸ ਨਹੀਂ ਆਉਦਾਂ। ਇਸ ਲਈ ਹਮੇਸ਼ਾ ਖੁਸ਼ ਰਹੇ, ਮਸਤ ਰਹੋ, ਵਿਅਸਤ ਰਹੋ।

    ਸੰਦੀਪ ਦਿਉੜਾ
    8437556667

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!