14.8 C
United Kingdom
Monday, June 22, 2026

More

    ਚੁਭਦੇ ਹਾਂ

    ਰਜਨੀ ਵਾਲੀਆ, ਕਪੂਰਥਲਾ
    ਕਈਆਂ ਨੂੰ ਚੁਭਦੇ ਹਾਂ
    ਅਸੀਂ ਵਾਂਗ ਖਾਰਾਂ।
    ਤੇ ਕੋਈ ਸਾਨੂੰ ਹੀ,
    ਰੱਬ ਬਣਾਈ ਫਿਰਦੇ।

    ਕਈ ਸਾਨੂੰ ਵੇਖ,
    ਅੱਗੇ ਖੁਸ਼ ਹੋ ਜਾਂਦੇ।
    ਕੋਈ ਖੁਦ ਦਾ ਈ,
    ਆਪਾ ਗਵਾਈ ਫਿਰਦੈ।

    ਕਈਆਂ ਵਿਛਾਏ ਸਾਡੇ,
    ਰਾਹਾਂ ਵਿੱਚ ਖਾਰ ਰੱਜਕੇ।
    ਕੋਈ ਸਾਡੇ ਰਾਹਾਂ ਚ,
    ਤਲੀਆਂ ਵਿਛਾਈ ਫਿਰਦੈ।

    ਮੈਂ ਕਿਸੇ ਦੀ ਸ਼ਿੱਦਤ,
    ਨੂੰ ਕਰਾਂ ਸਲਾਮ ਕਾਦਰ।
    ਜੋ ਮੇਰੇ ਲਈ ਮਿੱਟੀ ਚ,
    ਖੁਦ ਨੂੰ ਮਿਲਾਈ ਫਿਰਦੈ ।

    ਕੋਈ ਇੱਕ ਤਾਂ ਹੈ ਜੋ,
    ਮੈਨੂੰ ਵਧਾਉਣ ਖਾਤਿਰ।
    ਆਪਣੇਂ ਆਪ ਚੋਂ,
    ਖੁਦ ਨੂੰ ਘਟਾਈ ਫਿਰਦੈ।

    ਕਈਆਂ ਮੈਨੂੰ ਦੇਖ ਕੇ,
    ਦੁਖੀ ਖੁਸ਼ ਹੋਣਾ ਹੁੰਦੈ।
    ਤੇ ਕੋਈ ਤਾਂ ਖੁਸ਼ੀਆਂ ਹੀ,
    ਮੇਰੇ ਨਾ ਲਵਾਈ ਫਿਰਦੈ।

    ਕਈ ਸਾਡੀ ਖੁਸ਼ੀ ਲਈ,
    ਰਹਿਣ ਦੁਆ ਕਰਦੇ।
    ਕੋਈ ਸਾਥੋਂ ਹੰਝੂਆਂ ਦੀ,
    ਵੀ ਆਸ ਲਗਾਈ ਫਿਰਦੈ।

    ਕਈ ਮੈਨੂੰ ਦੇਖ ਕੇ ਰਾਹ,
    ਆਪਣਾਂ ਬਦਲ ਲੈਂਦੇ।
    ਤੇ ਕੋਈ ਮੇਰੇ ਰਾਹਾਂ ਚ,
    ਲੂੰ ਲੂੰ ਜਲਾਈ ਫਿਰਦੈ।

    ਰਜਨੀ ਸਾਡੇ ਤੇ ਤਾੜੀ ਮਾਰਕੇ,
    ਹੱਸਦਾ ਸੀ ਇੱਕ ਦਿਨ ਜੋ।
    ਅੱਜ ਤਾਂ ਓਈਓ ਈ ਆਪਣੇਂ,
    ਮੂੰਹ ਨੂੰ ਲੁਕਾਈ ਫਿਰਦੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!