9.6 C
United Kingdom
Monday, May 20, 2024

More

    ਮਨੁੱਖੀ ਸਰੀਰ ਲਈ ਫਾਇਦੇਮੰਦ ਹੈ ਹਲਦੀ

    ਕਈ ਵਾਰ ਬਹੁਤ ਸਾਰੀਆਂ ਵਸਤਾਂ ਸਾਡੇ ਆਸੇ ਪਾਸੇ ਜਾਂ ਘਰ ਵਿੱਚ ਵੀ ਹਰ ਵੇਲੇ ਮੌਜੂਦ ਰਹਿੰਦੀਆਂ ਹਨ ਪਰ ਅਸੀਂ ਉਹਨਾਂ ਦੀ ਅਹਿਮੀਅਤ ਤੋਂ ਅਣਜਾਣ ਹੁੰਦੇ ਹਾਂ। ਹਲਦੀ, ਹਰ ਘਰ ਦੀ “ਲੂਣਦਾਨੀ” ਵਿੱਚ ਹਾਜ਼ਰ ਹੁੰਦੀ ਹੈ ਪਰ ਇਸਦੀ ਵਰਤੋਂ ਨਾਲ ਲਾਹਾ ਲੈ ਕੇ ਕਈ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ।
    ਆਯੁਰਵੈਦ ਵਿਚ ਵੀ ਹਲਦੀ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ।ਹਲਦੀ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੀ ਹੈ ਸਗੋਂ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਵੀ ਦੂਰ ਰੱਖਦੀ ਹੈ। ਇਹ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਹਲਦੀ ਵਿਚ ਐਂਟੀਬਾਇਓਟਕ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਸਾਡੇ ਸਰੀਰ ਨੂੰ ਬਚਾਉਣ ਵਿਚ ਸਹਾਇਕ ਹੁੰਦੇ ਹਨ। ਜਿਵੇਂ ਹਲਦੀ ਦਾ ਦੁੱਧ ਪੀਣਾ ਸਿਹਤ ਲਈ ਲਾਹੇਵੰਦ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਹਲਦੀ ਦਾ ਪਾਣੀ ਪੀਣਾ ਵੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਹਲਦੀ ਵਾਲਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
    ਹਲਦੀ ਵਾਲਾ ਪਾਣੀ ਪੀਣ ਦੇ ਫਾਇਦੇ…

    1. ਦਿਮਾਗ ਨੂੰ ਕਰੇ ਤੇਜ਼ 
      ਹਲਦੀ ਵਾਲਾ ਗਰਮ ਪਾਣੀ ਦਿਮਾਗ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਸਵੇਰ ਦੇ ਸਮੇਂ ਗੁਨਗੁਨਾ ਹਲਦੀ ਵਾਲਾ ਪਾਣੀ ਪੀਣ ਨਾਲ ਦਿਮਾਗ ਤੇਜ਼ ਅਤੇ ਐਕਟਿਵ ਰਹਿੰਦਾ ਹੈ। 
    2. ਗਠੀਏ ‘ਚ ਫਾਇਦੇਮੰਦ
      ਗਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫਾਇਦੇਮੰਦ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਰੋਜ਼ਾਨਾ ਹਲਦੀ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
    3. ਸਰੀਰ ਦੀ ਸੋਜ ਕਰੇ ਘੱਟ 
      ਹਲਦੀ ਵਾਲਾ ਪਾਣੀ ਸਰੀਰ ਦੀ ਸੋਜ ਠੀਕ ਕਰਨ ‘ਚ ਵੀ ਮਦਦ ਕਰਦਾ ਹੈ। ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਸੋਜ ਠੀਕ ਨਾ ਹੁੰਦੀ ਹੋਵੇ ਤਾਂ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਰਾਹਤ ਮਿਲਦੀ ਹੈ। 
    4. ਹਲਦੀ ਦੇ ਪਾਣੀ ‘ਚ ਨਿੰਬੂ ਅਤੇ ਸ਼ਹਿਦ ਦੀ ਕਰੋ ਵਰਤੋਂ 
      ਹਲਦੀ ਦੇ ਪਾਣੀ ‘ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ‘ਚ ਜਮ੍ਹਾ ਹੋਏ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਹਲਦੀ ‘ਚ ਮੌਜੂਦ ਫਰੀ ਰੈਡਿਕਸ ਹੈਲਥ ਨਾਲ ਖੂਬਸੂਰਤੀ ਵੀ ਵਧਾਉਂਦੇ ਹਨ। 
    5. ਸ਼ੂਗਰ ‘ਚ ਫਾਇਦੇਮੰਦ
      ਹਲਦੀ ‘ਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ, ਜੋ ਸ਼ੂਗਰ ਦੇ ਰੋਗੀ ਲਈ ਲਾਭਕਾਰੀ ਹੈ।
    6. ਚਮੜੀ ‘ਚ ਨਿਖਾਰ
      ਹਲਦੀ ਅਤੇ ਕਾਲੇ ਤਿਲ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਪੇਸਟ ਬਣਾ ਕੇ ਲਗਾਉਣ ਨਾਲ ਚਮੜੀ ‘ਚ ਨਿਖਾਰ ਆਉਂਦਾ ਹੈ। 
    7. ਖੂਨ ਗਾੜ੍ਹਾ ਹੋਣ ਤੋਂ ਬਚਾਏ 
      ਹਲਦੀ ‘ਚ ਮੌਜੂਦ ਐਂਟੀ-ਆਕਸੀਡੈਂਟਸ ਡਾਇਜੇਸ਼ਨ ਵਧੀਆ ਹੁੰਦਾ ਹੈ। ਹਲਦੀ ਖੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਂਦੀ ਹੈ। ਜਿਸ ਨਾਲ ਹਾਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ। 
    8. ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰੇ
      ਸਰੀਰ ‘ਚ ਕਿਸੇ ਵੀ ਅੰਗ ਦੀ ਬਲਾਕੇਜ ਨੂੰ ਦੂਰ ਕਰਨ ਲਈ ਹਲਦੀ ਦਾ ਪਾਣੀ ਫਾਇਦੇਮੰਦ ਸਾਬਤ ਹੁੰਦਾ ਹੈ।
    PUNJ DARYA

    Leave a Reply

    Latest Posts

    error: Content is protected !!