
ਪੑੋ. ਫੂਲਜੀਤ ਕੌਰ
ਵਿਹੜੇ ਮੇਰੇ ਇੱਕ ਚਿੜੀ ਹੈ ਆਈ,
ਸਭ ਨੇ ਰਲ ਮਿਲ ਦਿੱਤੀ ਵਧਾਈ।
ਦੇਖ -ਦੇਖ ਉਹਨੂੰ ਮੈਂ ਨਾ ਥੱਕਾਂ,
ਘੜੀ ਮੁੜੀ ਮੈਂ ਉਹਨੂੰ ਹੀ ਤੱਕਾਂ।
ਇਸ ਸੋਨ ਚਿੜੀ ਨੂੰ ਰੱਬ ਦੀਆਂ ਰੱਖਾਂ,
ਆਸ਼ਿਰਵਾਦ ਵੀ ਮਿਲ ਗਏ ਨੇ ਲੱਖਾਂ।
ਇਹਨੇ ਦਿਲ ਦੀ ਤਾਰ ਹਿਲਾਈ,
ਮਿਲ ਗਈ ਮੈਨੂੰ ਸਾਰੀ ਖੁਦਾਈ।
ਸਭ ਨੂੰ ਪਾਇਆ ਇਸ ਨੇ ਘੇਰਾ,
ਇਹ ਤਾਂ ਹੈ ਮੇਰਾ ਜੀਅ ਲੁਟੇਰਾ
ਇਹ ਤਾਂ ਹੈ ਮੇਰਾ ਜੀਅ ਲੁਟੇਰਾ
ਦਾਦੀ ਮਾਂ ਪੑੋ. ਫੂਲਜੀਤ ਕੌਰ