
ਧਰਤੀ ਤੇ ਭਾਂਵੇ
ਨਹੀਂ ਹੈ ਘਾਟ ਕੱਟੜਪੰਥੀਆਂ ਦੀ
ਕੱਟੜਤਾ ਦੇ ਹੱਕ ‘ਚ
ਉਨ੍ਹਾਂ ਕੋਲ ਹੁੰਦੀਆਂ ਨੇ
ਜੜ੍ਹਹੀਨ ਦਲੀਲਾਂ ।
ਉਹ ਨਹੀਂ ਖੋਲ੍ਹਦੇ
ਤਾਜ਼ੀ ਹਵਾ ‘ਚ
ਮੱਥੇ ਦੀਆਂ ਖਿੜਕੀਆਂ
ਤੇ
ਭਾਲਦੇ ਨੇ ‘ਨੇਰੇ ‘ਚ ਸੁੱਖ
ਆਪਸ ਵਿੱਚ ਰਹਿੰਦੇ ਨੇ ਵੰਡੇ
ਧਰਮ, ਜਾਤਾਂ ਤੇ ਫ਼ਿਰਕਿਆਂ ‘ਚ।
ਅੰਨੀ ਗੁਫ਼ਾ ‘ਚ ਰਹਿ ਕੇ ,
ਉਨ੍ਹਾਂ ਨੂੰ ਨਹੀਂ ਆਉਂਦੀ
ਰਾਸ ਦਲੀਲ ਦੀ ਭਾਸ਼ਾ।
ਕੱਟੜਵਾਦੀਆਂ ਨੂੰ ਪੈਣਾ ਹੈ ਕੱਢਣਾ,
ਕੱਟੜਤਾ ਦੀ ਬਦਬੂ ‘ਚੋਂ
ਖੁੱਲ੍ਹੇ ਦਿਲ ਨਾਲ
ਨਵਾਂ ਸਮਾਜ ਸਿਰਜਣ ਲਈ ।