
ਆਉ ਅੱਜ ਗੱਲ ਕਰੀਏ ਇੱਕ ਦਸਤਾਰ ਵਾਲੇ ਸਟਾਰ ਬਾਰੇ। ਜਿਹੜੇ ਕਹਿੰਦੇ ਆ ਪੱਗ ਬੰਨ ਕੇ ਸਟਾਰ ਨਹੀਂ ਬਣ ਸਕਦਾ ਉਹਨਾਂ ਵਾਸਤੇ ਇੱਕ ਉਦਾਹਰਣ ਹੈ। ਸਤਪਰਵਾਨ ਸਿੰਘ ਦਾ ਜਨਮ ਇੱਕ ਸਤੰਬਰ 2013 ਵਿੱਚ ਪਿਤਾ ਅਮਨਦੀਪ ਸਿੰਘ ਤੇ ਮਾਤਾ ਜਗਦੀਪ ਕੌਰ ਦੇ ਘਰ ਪਿੰਡ ਦਸੂਹਾ ਵਿਖੇ ਹੋਇਆ ਇਸ ਨੂੰ ਸ਼ੁਰੂ ਤੋਂ ਮਾਡਲਿੰਗ ਕਰਨ ਵਿੱਚ ਚੇਟਕ ਲੱਗ ਗਈ ।
ਨਰਸਰੀ ਕਲਾਸ ਤੋਂ ਦਸਤਾਰ ਮੁਕਾਬਲਿਆਂ ਵਿੱਚ ਹਿੱਸਾ ਲੈ ਰਿਹਾ ਹੈ ਤੇ ਦਸਤਾਰ ਮੁਕਾਬਲੇ ਜਿੱਤ ਕੇ ਮਾਣ ਸਨਮਾਨ ਹਾਸਲ ਕਰ ਚੁੱਕਿਆ ਹੈ।
ਹੁਣ ਦੋ ਮੂਵੀਜ਼ ਵਿੱਚ ਵੀ ਕੰਮ ਕਰ ਰਿਹਾ ਹੈ ਲੁਧਿਆਣਾ ਚੰਡੀਗੜ੍ਹ ਜਾ ਗੀਤਾਂ ਵਿੱਚ ਮਾਡਲਿੰਗ ਵੀ ਕਰ ਚੁੱਕਿਆ ਹੈ।
ਸ਼ਹੀਦ ਭਗਤ ਸਿੰਘ ਦੇ ਗੀਤ ਵਿੱਚ ਭਗਤ ਸਿੰਘ ਦੇ ਬਚਪਨ ਦਾ ਰੋਲ ਬਾਖੂਬੀ ਨਿਭਾਇਆ ਹੈ।
ਇਹ ਬੱਚਾ ਖੁਦ ਆਪ ਦਸਤਾਰ ਸਜਾਉਂਦਾ ਹੈ। ਤੇ ਗਰਨਾ ਸਾਹਿਬ ਤੇ ਧੁੱਗਾ ਸਾਹਿਬ ਵਿਖੇ ਵੀ ਵਿਸ਼ੇਸ਼ ਸਨਮਾਨ ਹਾਸਲ ਕਰ ਚੁੱਕਿਆ ਹੈ।
ਬਚਪਨ ਤੋਂ ਹੀ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਦਸਤਾਰ ਨਾਲ ਅਥਾਹ ਪਿਆਰ ਹੈ ਤੇ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਹੈ ਕਿ ਸਾਨੂੰ ਇਹ ਦਸਤਾਰ ਆਪਣੇ ਸਿਰਾਂ ਤੇ ਸਜਾਉਣੀ ਚਾਹੀਦੀ ਹੈ।
ਦਸਤਾਰ ਸਜਾਉਣ ਦੇ ਨਾਲ ਨਾਲ ਇਹ ਬੱਚਾ ਬਾਣੀ ਨਾਲ ਵੀ ਜੁੜਿਆ ਹੋਇਆ ਹੈ ਤੇ ਕਾਫੀ ਬਾਣੀ ਬੱਚੇ ਦੇ ਕੰਠ ਹੈ। ਏਨੀ ਛੋਟੀ ਉਮਰ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਦਸਤਾਰ ਤੇ ਬਾਣੀ ਨਾਲ ਜੁੜਨ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਨੂੰ ਮਾਣ ਹੈ ਇਸ ਬੱਚੇ ਤੇ ਜੋ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਿਹਾ ਹੈ। ਸਾਡੇ ਸਭ ਵੱਲੋਂ ਦਿਲੋਂ ਦੁਆਵਾਂ ਹਨ ਕਿ ਸਤਪਰਵਾਨ ਬੱਚਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਪਰਮਾਤਮਾ ਇਸ ਦੀ ਲੰਮੀ ਉਮਰ ਕਰੇ।
ਸਲੂਟ ਹੈ ਬੱਚੇ ਦੇ ਮਾਤਾ ਪਿਤਾ ਜੀ ਨੂੰ ਵੀ ਜੋ ਇਸ ਬੱਚੇ ਦਾ ਕਦਮ ਕਦਮ ਤੇ ਸਾਥ ਦੇ ਰਹੇ ਹਨ ।
ਸੁਖਚੈਨ ਸਿੰਘ,ਠੱਠੀ ਭਾਈ,
8437932924